ਸੇਂਟ ਜੋਸਫ ਸਕੂਲ ਦੇ ਵਿਦਿਆਰਥੀ ਨੇ ਜਿੱਤਿਆ ਗੋਲਡ ਮੈਡਲ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਆਈ.ਸੀ.ਐਸ.ਈ ਬੋਰਡ ਦੀਆਂ ਸਕੂਲ ਗੇਮਸ ਕਾਉਂਸਲਿੰਗ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ ਦੇ ਜ਼ੋਨ ਪੱਧਰੀ ਤਾਈਕਵਾਂਡੋ ਮੁਕਾਬਲੇ ਦੇ ਜੇਤੂ ਹੁਸ਼ਿਆਰਪੁਰ ਜ਼ੋਨ ਦੇ ਖਿਡਾਰੀਆਂ ਨੇ ਨਾਰਥ ਇੰਡੀਆ ਆਈ.ਸੀ.ਐਸ.ਈ ਰੀਜਨਲ ਗੇਮਸ 2024 ਵਿੱਚ ਸੇਂਟ ਜੋਸਫ ਤਾਇਕਵਾਂਡੋ ਕੋਚ ਅਭਿਸ਼ੇਕ ਠਾਕੁਰ ਅਤੇ ਡੀਪੀਈ ਮੈਡਮ ਸੰਦੀਪ ਅਤੇ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿਖੇ ਭਾਗ ਲਿਆ। ਜਿਸ ਵਿੱਚ ਸੇਂਟ ਜੋਸਫ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਦੇ ਜਮਾਤ 9 ਵੀਂ ਦੇ ਖਿਡਾਰੀ ਸ਼੍ਰੇਅਸ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਭਾਰ ਵਰਗ 78kg ਵਿੱਚ ਗੋਲਡ ਮੈਡਲ ਹਾਸਲ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ। ਸ਼੍ਰੇਅਸ ਕੁਮਾਰ ਹੁਣ ਸਤੰਬਰ ਵਿੱਚ ਹੋਣ ਜਾ ਰਹੀਆਂ ICSE ਨੈਸ਼ਨਲ ਸਕੂਲ ਗੇਮਸ ਵਿੱਚ ਜੋ ਕਿ ਤਾਮਿਲਨਾਡੂ ਹੋਣ ਜਾ ਰਹੀਆਂ ਹਨ ਵਿੱਚ ਭਾਗ ਲੈਣਗੇ। ਜ਼ਿਲ੍ਹਾ ਤਾਈਕੋਡੋ ਸਪੋਰਟਸ ਐਸੋਸੀਏਸ਼ਨ ਪ੍ਰਧਾਨ ਸੰਦੀਪ ਸੁਲੇਰਿਆ ਅਤੇ ਸਕੂਲ ਪ੍ਰਿੰਸੀਪਲ ਸਿਸਟਰ ਸੁਧਾ ਦੁਆਰਾ ਇਸ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਯੂਨੀਅਨ ਨੇ ਸੀਵਰਮੈਨਾਂ ਨੂੰ ਪੱਕਾ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਮੰਤਰੀ ਜਿੰਪਾ, ਮੇਅਰ ਦਾ ਧੰਨਵਾਦ ਕੀਤਾ
Next articleਤੀਜ ਦਾ ਤਿਉਹਾਰ ਮਨਾ ਕੇ ਸੇਂਟ ਕਬੀਰ ਪਬਲਿਕ ਸਕੂਲ ਦੇ ਬੱਚਿਆਂ ਨੇ ਖੁਸ਼ੀ ਮਨਾਈ