* ਸੈਣੀ ਭਵਨ ਤੋਂ ਨਗਰ ਕੌਂਸਲ ਦਾ ਕਬਜ਼ਾ ਹਟਾਉਣ ਲਈ ਸੈਣੀ ਭਾਈਚਾਰਾ ਇਕਜੁੱਟ
* ਸੈਣੀ ਭਵਨ ’ਤੇ ਨਗਰ ਕੌਂਸਲ ਦਾ ਕਬਜ਼ਾ ਬਰਦਾਸ਼ਤ ਨਹੀਂ: ਸੈਣੀ ਭਾਈਚਾਰਾ
ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਸੈਣੀ ਯੂਥ ਫੈਡਰੇਸ਼ਨ ਦੇ ਗਿਆਰਵੇਂ ਸਥਾਪਨਾ ਦਿਵਸ ਮੌਕੇ ਸਥਾਨਕ ਹੋਟਲ ਸੌਗਾਤ ਵਿਖੇ ਸੈਣੀ ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਹਲਕੇ ਨਾਲ ਸਬੰਧਤ ਸੈਣੀ ਭਾਈਚਾਰੇ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ। ਮੀਟਿੰਗ ਵਿੱਚ ਹਲਕਾ ਪ੍ਰਧਾਨ ਸਤੀਸ਼ ਸੈਣੀ, ਚੇਅਰਮੈਨ ਸੁਖਵਿੰਦਰ ਸੈਣੀ, ਸੁਨੀਲ ਸੈਣੀ, ਹਰਪ੍ਰੀਤ ਸਿੰਘ ਟਿੰਕੂ ਸੈਣੀ, ਸਾਬਕਾ ਨਗਰ ਪ੍ਰਧਾਨ ਭੁਪਿੰਦਰ ਸੈਣੀ, ਦਵਿੰਦਰ ਸਿੰਘ (ਹੈਬਤਪੁਰ), ਲੋਹਿਤ ਸੈਣੀ, ਲੱਕੀ ਸੈਣੀ, ਮੋਹਨ ਸੈਣੀ, ਰਣਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਫੈਡਰੇਸ਼ਨ ਦੇ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਸੈਣੀ ਭਲਾਈ ਸਮਾਜ ਦੇ ਹਿੱਤ ਵਿੱਚ ਹੋਰ ਯੋਜਨਾਬੱਧ ਪ੍ਰੋਗਰਾਮ ਉਲੀਕੇ ਗਏ। ਉਨ੍ਹਾਂ ਕਿਹਾ ਕਿ ਸੈਣੀ ਯੂਥ ਫੈਡਰੇਸ਼ਨ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਜੋੜ ਕੇ ਸਮਾਜਕ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਵੇਗੀ। ਮੀਟਿੰਗ ਦੌਰਾਨ ਬਰਵਾਲਾ ਰੋਡ ਬਣੇ ਸੈਣੀ ਭਵਨ ’ਤੇ ਨਗਰ ਕੌਂਸਲ ਡੇਰਾਬੱਸੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਕਰਕੇ ਆਪਣਾ ਦਫਤਰ ਤਬਦੀਲ ਕੀਤਾ ਹੋਇਆ ਹੈ । ਇਸ ਮੁੱਦੇ ’ਤੇ ਗੰਭੀਰ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਭਾਈਚਾਰੇ ਦੀ ਸਾਂਝੀ ਸੰਪਤੀ ਹੈ ਅਤੇ ਇਸ ਨੂੰ ਕਾਨੂੰਨੀ ਤੇ ਲੋਕਤੰਤਰਿਕ ਢੰਗ ਨਾਲ ਕਿਵੇਂ ਆਜ਼ਾਦ ਕਰਵਾਇਆ ਜਾਵੇ, ਇਸ ਲਈ ਜਲਦੀ ਹੀ ਠੋਸ ਕਦਮ ਚੁੱਕੇ ਜਾਣਗੇ। ਇਸ ਸਬੰਧੀ ਪ੍ਰਸ਼ਾਸਨ ਅਤੇ ਮਿਉਂਸੀਪਲ ਕੌਂਸਲ ਨਾਲ ਸੰਪਰਕ ਕਰਨ ਦੀ ਰਣਨੀਤੀ ਵੀ ਤੈਅ ਕੀਤੀ ਗਈ। ਅੰਤ ਵਿੱਚ ਸੈਣੀ ਯੂਥ ਫੈਡਰੇਸ਼ਨ ਦੇ ਆਗੂਆਂ ਨੇ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਅਤੇ ਸਮਾਜ ਸੇਵਾ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



