ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਜਿਹੜੇ ਬੰਦੇ ਸੀ ਖ਼ਾਸ ਉਹ ਆਮ ਹੋ ਗਏ।
ਤੇਰੀਆਂ ਰਾਹਵਾਂ ਦੇ  ਕੰਡੇ ਤਮਾਮ ਹੋ ਗਏ..।

ਆਈ ਚੋਣਾਂ ਤਾਂ ਆਪਣੇ ਵੀ ਨਾਲ ਨਾ ਰਹੇ
ਜਿਹੜੇ ਪਾਲੇ ਸੀ ਸਭ ਬਦਨਾਮ ਹੋ ਗਏ।

ਰਾਣੇ ਰਾਜਿਆਂ ਦੇ ਤੇ ਬਿੱਲੇ ਬਾਦਲਾਂ ਦੇ
ਸਾਰੇ  ਹੀ ਝੂਠ ਦੀ ਉੱਚੀ ਦੁਕਾਨ ਹੋ ਗਏ।

ਜਿਹੜੇ ਆਖਦੇ ਸੀ ਪੱਥਰਾਂ ਦੇ ਵਾਂਗ ਖੜੇ
ਜਦੋਂ ਪਰਖੇ ਤਾਂ ਕੱਚ ਦਾ ਸਮਾਨ ਹੋ ਗਏ।

ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ…
ਤੇਰੇ ਰਾਜ ਵਿੱਚ ਘਰ ਸ਼ਮਸ਼ਾਨ ਹੋ ਗਏ।

ਜਿਹੜੇ ਮੋਹਰੀ ਸੀ ਮੋਹਰੀਆਂ ਦੇ ਨਾਲ ਰਲ਼ੇ
ਜਿਹੜੇ ਬਚ ਗਏ ਸਭ ਗੁਰਮਾਨ ਹੋ ਗਏ।

ਗੁਰਮਾਨ ਸੈਣੀ
ਰਾਬਤਾ :8360487488

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ‘ਚ ਨਾ ਜਾਵੇ !
Next articleਸਾਡੇ ਹਿੱਸੇ ਦਾ ਚਾਨਣ