ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਵਾਲਿਆਂ ਦੇ ਡੇਰੇ ਤੋਂ ਸਿੱਧੇ ਪਿੰਡ ਧੁਲੇਤਾ ਵਿਖੇ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰ ਦਿੱਤਾ ਸੀ ਜਿਸ ਨੂੰ ਦੇਖ ਕੇ ਸਾਈਂ ਪਿੱਪਲ ਸ਼ਾਹ ਜੀ ਨੇ ਕਿਹਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਡੇਰਿਆਂ ਦੇ ਮਾਲਕ, ਜ਼ਮੀਨਾਂ ਦੇ ਮਾਲਕ, ਨੌਕਰੀਆਂ ਦੇ ਮਾਲਕ, ਬਾਹਰ ਜਾਣ ਦੇ ਮਾਲਕ ਕੋਠੀਆਂ ਦੇ ਮਾਲਕ ਬਣੇ ਹਨ ਜੇਕਰ ਫਿਰ ਵੀ ਸਾਡਾ ਸਮਾਜ ਇਨ੍ਹਾਂ ਮਹਾਂਪੁਰਸ਼ਾਂ ਦੀ ਸੋਚ ਤੇ ਪਹਿਰਾ ਨਹੀਂ ਦਿੰਦਾ ਤਾਂ ਐਸੇ ਸਮਾਜ ਨੂੰ ਮੇਰੇ ਵੱਲੋਂ ਲੱਖ ਲਾਹਨਤਾ ਅਤੇ ਜਿਨ੍ਹਾਂ ਸੂਰਵੀਰ ਯੋਧਿਆਂ ਨੇਂ ਉਸ ਟਾਈਮ ਮਨੂਵਾਦੀ ਸੋਚ ਦੇ ਧਾਰਨੀ ਲੋਕਾਂ ਦਾ ਡੱਟ ਕੇ ਮੁਕਾਬਲਾ ਕੀਤਾ ਉਨ੍ਹਾਂ ਨੂੰ ਸ਼ਾਬਾਸ਼ ਦਿੰਦਾਂ ਹਾਂ। ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਕਿਹਾ ਹੈ ਕਿ ਸਾਧ ਸੰਗਤ ਮਿਲ਼ ਰਹੀਏ ਮਾਧੋ ਜੈਸੇ ਮਧਮ ਮਖੀਰਾ ।ਦੋ ਦਿਨ ਘੱਟ ਜੀ ਲਓ ਪਰ ਜੀਓ ਅਣਖ਼ ਦੇ ਨਾਲ ਇਹ ਗੱਲਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਸਾਨੂੰ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਡੀ ਸੀ,ਐਸ ਐਸ ਪੀ, ਡੀ ਐਸ ਪੀ ਨੂੰ ਵੀ ਕਿਹਾ ਕਿ ਉਨ੍ਹਾਂ ਦਾ ਹੱਥ ਵਿੱਚ ਹੈ। ਇਸ ਟਾਈਮ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਨੇ ਨਾਅਰੇ ਲਗਾਏ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਮੇਂ ਬੀ ਐੱਸ ਪੀ ਮੈਦਾਨ ਮੇਂ, ਜੈ ਭੀਮ ਜੈ ਭਾਰਤ, ਜੋਂ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਆਦਿ ਸਾਈਂ ਪਿੱਪਲ ਸ਼ਾਹ ਜੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰਨ ਤੇ ਬਹੁਤ ਦੁੱਖ ਜ਼ਾਹਿਰ ਕੀਤਾ।
ਸਾਈਂ ਪਿੱਪਲ ਸ਼ਾਹ ਜੀ ਨੇ ਪਿੰਡ ਧੁਲੇਤਾ ਵਿਖੇ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰਨਾ ਨਿੰਦਣਯੋਗ ਹੈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



