ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਇੰਗਲੈਂਡ ਦੇ ਪ੍ਰਸਿੱਧ ਅਮ੍ਰਿਤ ਬਾਣੀ ਰਵਿਦਾਸੀਆ ਕਮਿਊਨਟੀ ਸੈਂਟਰ ਹਾਕਲੇ ਬਰਮਿੰਘਮ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ ਤੇ ਰੂਹਾਨੀ ਸਤਿਸੰਗ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰਤ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਨੇ ਆਪਣੇ ਅਨਮੋਲ ਪ੍ਰਵਚਨਾ ਨਾਲ ਸੰਗਤਾਂ ਨੂੰ ਰੂਹਾਨੀਅਤ ਰੰਗ ਵਿੱਚ ਰੰਗਿਆ। ਸੰਤਾਂ ਮਹਾਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਜਰਮਨੀ ਤੋਂ ਪ੍ਰਸਿੱਧ ਗੀਤਕਾਰ ਰੇਸ਼ਮ ਭਰੋਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹਰਬੰਸ ਸ਼ੌਂਕੀ ਗੁਰੂ ਘਰ ਦੇ ਪ੍ਰਧਾਨ ਤੇ ਕੈਲਾਸ਼ ਕਲੇਰ, ਲਛਮਣ ਦਾਸ ਜੱਸੀ,ਅਮਰੀਕ ਜੱਸੀ, ਮਨੋਹਰ ਦੁੱਗਲ, ਸੰਜੀਵ ਮੱਲ, ਪਰਮਜੀਤ ਪੰਮਾ, ਤਲਵਿੰਦਰ ਜੱਸੀ ਆਦਿ ਮੈਂਬਰਾਂ ਵਲੋਂ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਤੇ ਰੇਸ਼ਮ ਭਰੋਲੀ ਜਰਮਨੀ ਨੂੰ ਸਿਰੋਪਾਓ ਦੇ ਨਾਲ ਨਿਵਾਜਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਹਰਬੰਸ ਸ਼ੌਂਕੀ ਵਲੋਂ ਬਾਖੂਬੀ ਨਿਭਾਈ ਗਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


