ਬੌਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ – ਡਾ ਜਸਵਿੰਦਰ ਕੌਰ ਮਾਨਸਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਬੀਬੀ ਅਮਰਜੀਤ ਕੌਰ ਚੰਦੀ ਦੀ ਯਾਦ ਨੂੰ ਸਮਰਪਿਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਨਾਵਲਕਾਰ ਬਿੰਦਰ ਕੋਲੀਆਂ ਦੇ ਨਾਵਲ ‘ਮੱਥੇ ਦੀਆਂ ਲਿਖੀਆਂ ਨਾ ਮਿਟੀਆਂ’ ਨੂੰ ਲੋਕ ਅਰਪਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਡਾਕਟਰ ਪਰਮਜੀਤ ਸਿੰਘ ਮਾਨਸਾ, ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ, ਮੋਹਣ ਸਿੰਘ ਮੋਤੀ,ਮਾਸਟਰ ਅਜੀਤ ਸਿੰਘ, ਇਟਲੀ ਤੋਂ ਉਚੇਚੇ ਤੌਰ ਪਹੁੰਚੇ ਅਜੀਤ ਸਿੰਘ ਥਿੰਦ ਨੇ ਨਾਵਲਕਾਰ ਬਿੰਦਰ ਕੋਲੀਆਂ ਵਾਲ ਨੂੰ ਮੁਬਾਰਕਬਾਦ ਦਿੰਦਿਆਂ ਪਰਵਾਸ ਦੌਰਾਨ ਵੀ ਪੰਜਾਬੀ ਸਾਹਿਤ ਨੂੰ ਸਮਰਪਿਤ ਹੋ ਕੇ ਕੀਤੀ ਜਾ ਰਹੀ ਸੇਵਾ ਨੂੰ ਕਾਬਲੇ ਤਾਰੀਫ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਾਵਲ ਲਿਖਣ ਲਈ ਖੁਦ ਨਾਵਲਕਾਰ ਨੂੰ ਪਾਤਰ ਬਣਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿੰਦਰ ਕੋਲੀਆਂ ਵਾਲ ਦੇ ਨਾਵਲਾਂ ਵਿਚਲੇ ਪਾਤਰ ਪੇਂਡੂ ਸਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਪਾਠਕਾਂ ਨੂੰ ਮਾਨਸਿਕਤਾ ਨੂੰ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਵਲਾਂ ਦਾ ਹਰ ਕਾਂਡ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਪਾਠਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਹ ਜਿਵੇਂ ਖ਼ੁਦ ਇਸ ਦੇ ਪਾਤਰ ਹੋਣ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਬੋਲਦਿਆਂ ਡਾਕਟਰ ਜਸਵਿੰਦਰ ਕੌਰ ਮਾਨਸਾ ਨੇ ਕਿਹਾ ਕਿ ਬੋਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ ਵੱਡੀ ਲੋੜ ਹੈ ਪਰ ਨਵੀਂ ਪੀੜ੍ਹੀ ਇਸ ਤੋਂ ਦੂਰ ਹੁੰਦੀ ਹੈ ਜ਼ੋ ਕਿ ਪੰਜਾਬੀ ਮਾਂ ਬੋਲੀ ਲਈ ਵੱਡਾ ਦੁਖਾਂਤ ਹੈ। ਵਿਦੇਸ਼ਾਂ ਨੂੰ ਜਾਣ ਵਾਲੇ ਬੱਚੇ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਉਪਰਾਲਾ ਕਰੀਏ। ਸਾਹਿਤ ਤੋਂ ਦੂਰ ਹੋਣ ਕਰਕੇ ਬੱਚੇ ਗ਼ਲਤ ਸੰਗਤ ਦਾ ਸ਼ਿਕਾਰ ਹੋ ਰਹੇ ਹਨ।ਇਸ ਮੌਕੇ ਸਮਾਗਮ ਦੀ ਸੰਚਾਲਨਾ ਕਰਦਿਆਂ ਉੱਘੇ ਸ਼ਾਇਰ ਮੁਖਤਾਰ ਚੰਦੀ ਨੇ ਬਿੰਦਰ ਕੋਲੀਆਂ ਵਾਲ ਨੂੰ ਰੁਬਰੂ ਕਰਦਿਆਂ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 13 ਤੋਂ ਵੱਧ ਕਿਤਾਬਾਂ ਪਾ ਚੁੱਕੇ ਹਨ ਅਤੇ ਸਾਹਿਤ ਪ੍ਰਤੀ ਡੂੰਘੀ ਸੋਚ ਰੱਖਦੇ ਹਨ।ਇਸ ਮੌਕੇ ਕਰਵਾਏ ਕਵੀ ਦਰਬਾਰ ਦੌਰਾਨ ਮੋਹਨ ਸਿੰਘ ਮੋਤੀ, ਉੱਘੇ ਗੀਤਕਾਰ ਬਿੰਦਰ ਕਰਮਜੀਤ ਪੁਰੀ,ਉੱਘੀ ਸ਼ਾਇਰਾ ਲਾਡੀ ਭੁੱਲਰ,ਗੁਰਮੇਲ ਜੈਨਪੁਰੀ, ਸੰਦੀਪ ਸੇਖਮਾਂਗਾ,ਰਾਜ ਹਰੀਕਾ, ਬਲਵੀਰ ਸ਼ੇਰਪੁਰੀ, ਸੁਰਜੀਤ ਟਿੱਬਾ,ਗੁਰਲਾਲਜੀਤ ਕੌਰ ਆਦਿ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਖੁਸ਼ਨੁਮਾ ਕਰ ਦਿੱਤਾ। ਇਸ ਮੌਕੇ ਸਾਹਿਤ ਸਭਾ ਵੱਲੋਂ ਨਾਵਲਕਾਰ ਬਿੰਦਰ ਕੋਲੀਆਂ ਵਾਲ ਅਤੇ ਮੁੱਖ ਮਹਿਮਾਨ ਡਾਕਟਰ ਜਸਵਿੰਦਰ ਕੌਰ ਮਾਨਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਨਾਵਲਕਾਰ ਬਿੰਦਰ ਕੋਲੀਆਂ ਵਾਲ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਐਸ ਡੀ ਓ ਸੁਖਦੇਵ ਸਿੰਘ ਟਿੱਬਾ,ਦਿਆਲ ਸਿੰਘ ਦੀਪੇਵਾਲ, ਲੈਕਚਰਾਰ ਕਸ਼ਮੀਰ ਸਿੰਘ, ਬਲਵਿੰਦਰ ਲਾਡੀ, ਨਰਿੰਦਰ ਸਿੰਘ ਢਿੱਲੋਂ,ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਵਲਣੀ,ਗੁਰਚਮਨ ਲਾਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





