ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਸੰਦੇਸ਼

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ

(ਸਮਾਜ ਵੀਕਲੀ) ਕਾਂਸ਼ੀ ਰਾਮ ਸਾਹਿਬ ਜੀ ਅਕਸਰ ਹੀ ਕਹਿੰਦੇ ਰਹਿੰਦੇ ਇਨ ਕਿ ਤੁਸੀਂ ਨੌਕਰੀ ਕਰਦਿਆਂ ਕਰਦਿਆਂ ਆਪਣੀ ਸਾਰੀ ਜ਼ਿੰਦਗੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੱਕ ਲਗਜ਼ਰੀ ਕਾਰ ਅਤੇ ਇੱਕ ਵਧੀਆ ਘਰ / ਕੋਠੀ/ ਬੰਗਲਾ ਤਾਂ ਬਣਾ ਸਕਦੇ ਹੋ।ਪਰ ਮਰਨ ਤੋਂ ਬਾਅਦ ਤੁਹਾਨੂੰ ਗਲੀ ਦੇ 5-6 ਬੰਦਿਆਂ ਤੋਂ ਇਲਾਵਾ ਕੋਈ ਨਹੀਂ ਜਾਣਦਾ ਹੋਵੇਗਾ।
ਅਗਰ ਤੁਸੀਂ ਆਪਣੇ ਸਮਾਜ ਦੇ ਲੋਕਾਂ ਲਈ ਕੁੱਝ ਕਰਦੇ ਹੋ ਤਾਂ ਲੋਕ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਸਲਾਮਾਂ ਕਰਦੇ ਰਹਿਣਗੇ।
ਚਾਹੇ ਤੁਸੀਂ ਆਪਣਾ ਪਿਛਲਾ ਇਤਿਹਾਸ ਚੱਕ ਕੇ ਦੇਖ ਲਵੋ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ,ਸੰਤ ਗਾਡਗੇ, ਨਰੈਣਾ ਜੀ, ਡਾਕਟਰ ਅੰਬੇਡਕਰ ਸਾਹਿਬ, ਛੱਤਰਪਤੀ ਸ਼ਾਹੂ ਜੀ ਮਹਾਰਾਜ, ਜਯੋਤੀ ਰਾਉ ਫੂਲੇ, ਸਵਿੱਤਰੀ ਭਾਈ ਫੂਲੇ, ਰਾਮਾ ਸਵਾਮੀ, ਇਹਨਾਂ ਮਹਾਨ ਮਹਾਂ ਪੁਰਸ਼ਾਂ ਨੂੰ ਦੁਨੀਆਂ ਵਿੱਚ ਹਮੇਸ਼ਾ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਆਪਣੇ ਜੀਵਨ ਵਿੱਚ ਆਪਣੇ ਲਈ ਨਹੀਂ ਬਲਕਿ ਆਪਣੇ ਸਮਾਜ ਲਈ ਅਤੇ ਇੰਨਸਾਨੀਅਤ ਲਈ ਹੀ ਕੰਮ ਕਰਿਆ ਹੈ। ਅਤੇ ਹਮੇਸ਼ਾ ਹੀ ਸਮਾਨਤਾ ਅਤੇ ਬਰਾਬਰੀ ਦੀ ਗੱਲ ਕੀਤੀ ਹੈ।ਜਿਸ ਵਿੱਚ ਸਾਰੀ ਲੋਕਾਈ ਦਾ ਭਲਾ ਹੋਵੇ।ਇਸ ਕਰਕੇ ਤੁਹਾਨੂੰ ਮੈਂ ਅਪੀਲ ਕਰਦਾਂ ਹਾਂ ਕਿ ਜਿਸ ਸਮਾਜ ਚੋਂ ਤੁਸੀਂ ਆਏ ਹੋ, ਉਹਨਾਂ ਨੂੰ ਵੀ ਬਣਦਾ ਹੱਕ (ਪੇ ਬੈਕ ਟੂ ਸੁਸਾਇਟੀ) ਜ਼ਰੂਰ ਦੇਣਾ ਹੈ।

ਸ ਧਰਮਿੰਦਰ ਸਿੰਘ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ED ਦਾ ਛਾਪਾ
Next articleਸਰਕਾਰੀ ਸਕੂਲ ਬਾਲੀਆਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ