ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ‘ਤੇ ਬਹੁਜਨ ਸਮਾਜ ਪਾਰਟੀ ਦੀ ਵਿਸ਼ਾਲ ਸੂਬਾ ਪੱਧਰੀ ਵਿਸ਼ਾਲ ‘ਪੰਜਾਬ ਸੰਭਾਲੋ ਰੈਲੀ’ 15 ਮਾਰਚ ਨੂੰ ਫਗਵਾੜਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸੀਨੀਅਰ ਬਸਪਾ ਆਗੂ ਸ੍ਰੀ ਖੁਸ਼ੀ ਰਾਮ ਸਾਬਕਾ ਸਰਪੰਚ ਨੇ ਦੱਸਿਆ ਕਿ ਉਕਤ ਰੈਲੀ ਮਿਤੀ 15 ਮਾਰਚ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਸਵੇਰੇ 11 ਵਜੇ ਤੋਂ ਕਰਵਾਈ ਜਾ ਰਹੀ ਹੈ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਇੰਚਾਰਜ ਬਸਪਾ ਪੰਜਾਬ, ਹਰਿਆਣਾ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹੋਣਗੇ | ਸਮਾਗਮ ਦੀ ਪ੍ਰਧਾਨਗੀ ਸ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਕਰਨਗੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ੍ਰੀ ਵਿਪੁਲ ਕੁਮਾਰ ਇੰਚਾਰਜ ਬਸਪਾ ਪੰਜਾਬ, ਡਾ. ਨਛੱਤਰ ਪਾਲ ਵਿਧਾਇਕ ਤੇ ਸਟੇਟ ਕੋਆਰਡੀਨੇਟਰ ਬਸਪਾ ਪੰਜਾਬ, ਸ੍ਰੀ ਅਜੀਤ ਸਿੰਘ ਪ੍ਰਜਾਪਤੀ ਸਟੇਟ ਕੋਆਰਡੀਨੇਟਰ ਬਸਪਾ, ਸ. ਕੁਲਦੀਪ ਸਿੰਘ ਸਰਦੂਲਗੜ੍ਹ ਸਟੇਟ ਕੋਆਰਡੀਨੇਟਰ ਬਸਪਾ ਹਾਜ਼ਰ ਹੋਣਗੇ | ਸੀਨੀਅਰ ਬਸਪਾ ਆਗੂ ਸ੍ਰੀ ਖੁਸ਼ੀ ਰਾਮ ਸਾਬਕਾ ਸਰਪੰਚ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤਾਂ ਦਾ ਨਵਾਂ ਬਦਲ ਉਸਾਰਨ ਲਈ ਸਮੂਹ ਨੇਤਾਵਾਂ ਦੇ ਵਿਚਾਰ ਸੁਨਣ ਲਈ ਸਮੇਂ ਸਿਰ ਜਰੂਰ ਪਹੁੰਚਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj