ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) “ਸਾਹਿਬ ਕਾਂਸ਼ੀ ਰਾਮ ਜੀ ਦਾ ਬੱਬਰ ਸ਼ੇਰ ਤੇ ਭੈਣ ਮਾਇਆਵਤੀ ਜੀ ਦੇ ਵਫਾਦਾਰ ਸਿਪਾਹੀ ਬਹੁਤ ਹੀ ਸਤਿਕਾਰਯੋਗ ਬਸਪਾ ਦੇ MLA ਡਾਕਟਰ ਨਛੱਤਰ ਪਾਲ ਜੀ ਇੱਕ ਐਸੀ ਸਖਸ਼ੀਅਤ ਹਨ, ਜਿਹਨਾਂ ਨੇ ਜਵਾਨੀ ਤੋਂ ਲੈ ਕੇ ਹੁਣ ਤੱਕ ਪੂਰੀ ਈਮਾਨਦਾਰੀ ਨਾਲ ਸਮਾਜ ਨੂੰ ਰਾਜਭਾਗ ਦੇ ਮਾਲਕ ਬਣਾਉਣ ਲਈ ਕਰੜਾ ਸੰਘਰਸ਼ ਕੀਤਾ ਹੈ ਤੇ ਸੰਘਰਸ਼ ਕਰ ਰਹੇ ਹਨ। ਡਾਕਟਰ ਸਾਹਿਬ ਉਹ ਸਖਸ਼ੀਅਤ ਹਨ ਜੋ ਕਦੇ ਕਿਸੇ ਲਾਲਚ ਤੇ ਸਵਾਰਥ ਵਿੱਚ ਨਹੀਂ ਫੱਸੇ, ਜੋ ਕਦੇ ਨਹੀਂ ਵਿਕੇ, ਹਰ ਚੰਗੇ-ਮਾੜੇ ਸਮੇਂ ਵਿੱਚ ਗੁਰੂਆਂ-ਰਹਿਬਰਾਂ ਦੀ ਆਰਥਿਕ ਮੁਕਤੀ ਤੇ ਸਮਾਜਿਕ ਪਰਿਵਰਤਨ ਦੀ ਮੂਵਮੈਂਟ ਨੂੰ ਅੱਗੇ ਵਧਾਇਆ ਤੇ ਹਮੇਸ਼ਾ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਲਈ ਸੰਘਰਸ਼ ਕੀਤਾ। ਐਸੇ ਯੋਧੇ ਬਹੁਤ ਹੀ ਘੱਟ ਹੁੰਦੇ ਹਨ, ਜੋ ਨਾ ਵਿਕਦੇ ਹਨ ਤੇ ਨਾ ਹੀ ਰੁਕਦੇ ਹਨ। ਡਾਕਟਰ ਸਾਹਿਬ ਬਹੁਤ ਹੀ ਮਿਸ਼ਨਰੀ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। ਡਾਕਟਰ ਸਾਹਿਬ ਹਮੇਸ਼ਾ ਸੱਚੇ ਤੇ ਈਮਾਨਦਾਰ ਮਿਸ਼ਨਰੀ ਸਾਥੀਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੰਦੇ ਹਨ। ਅੱਜ ਵੀ ਜਿੱਥੇ ਦੂਜੀਆਂ ਪਾਰਟੀਆਂ ਦੇ ਦਲਿਤ ਵਿਧਾਇਕ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਬਾਰੇ ਬੋਲਦੇ ਵੀ ਨਹੀਂ, ਉੱਥੇ ਹੀ ਸਾਹਿਬ ਕਾਂਸ਼ੀ ਰਾਮ ਜੀ ਦਾ ਇਹ ਬੱਬਰ ਸ਼ੇਰ ਆਪਣੇ ਸਮਾਜ ਦੀਆਂ ਸਮੱਸਿਆਵਾਂ ਨੂੰ ਪੰਜਾਬ ਵਿਧਾਨਸਭਾ ਵਿੱਚ ਬਹੁਤ ਹੀ ਬੁਲੰਦ ਅਵਾਜ਼ ਵਿੱਚ ਰੱਖਦੇ ਹਨ ।ਕੁਦਰਤ ਸਮਾਜ ਦੇ ਇਸ ਯੋਧੇ ਨੂੰ ਹਮੇਸ਼ਾ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ੇ। ”
ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸੰਵਿਧਾਨ ਜੈ ਬਸਪਾ ਵੱਲੋਂ ਰਾਕੇਸ਼ ਭਾਰਤੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj