ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ

(ਸਮਾਜ ਵੀਕਲੀ)

ਗੁਰੂ ਸਾਹਿਬ ਸਾਰੀ ਉਮਰ ਜ਼ੁਲਮ ਖਿਲਾਫ ਲੜੇ,
ਮਜ਼ਲੂਮਾਂ ਦੇ ਹੱਕ ਵਿੱਚ ਤਲਵਾਰ ਉਠਾਈ।
ਤਿਨਕਾ ਭਰ ਵੀ ਲੋਭ ਲਾਲਚ ਨਹੀਂ ਕੀਤਾ,
ਮਰਜੀਵੜਿਆਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੀ ਪੈਂਠ ਬਣਾਈ।

ਸੰਤ ਸਿਪਾਹੀ ਬਣ ਕੇ ਦੇਸ਼ ਕੌਮ ਤੋਂ ਜਿੰਦ ਵਾਰੀ,
ਜ਼ੁਲਮੀਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ।
ਵਿਰਸੇ ਵਿੱਚ ਸੰਸਕਾਰ ਹੀ ਅਜਿਹੇ ਮਿਲੇ ,
ਸਰਵੰਸ ਪੂਰਾ ਵਾਰ ਕੇ ਅਪਣਾ, ਸੀ ਤੱਕ ਨਹੀਂ ਕੀਤਾ।

ਛੋਟੇ ਸਾਹਿਬਜ਼ਾਦਿਆਂ ਨੂੰ ਬੁਰਜ ਵਿੱਚ ਰੱਖਿਆ ਜਾਵੇ ਦਾਦੀ ਕੋਲ ,
23 ਦਸੰਬਰ 1704 ਨੂੰ ਹੋਏ ਹੁਕਮ ਸੂਬਾ ਸਰਹੰਦ ਦੇ
ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਮਾਰਿਆ ਹਾਅ ਦਾ ਨਾਅਰਾ,
ਬੱਚਿਆਂ ਦੀ ਸਲਾਮਤੀ ਲਈ ਵਾਸਤੇ ਪਾਏ ਸੁੱਚਾਨੰਦ ਨੇ

24ਤੋਂ26 ਦਸੰਬਰ ਨੂੰ ਦਾਦੀ ਨੇ ਠੰਡੇ ਬੁਰਜ ਵਿਚ ਬਜੁਰਗਾਂ ਦੀ,
ਬਹਾਦਰੀ ਦੀਆਂ ਨਸੀਹਤਾਂ ਭਰਪੂਰ ਸਾਖੀਆਂ ਸੁਣਾਈਆਂ ।
6 ਸਾਲਾਂ ਤੋਂ ਛੋਟੇ ਫਤਹਿ ਸਿੰਘ ਅਤੇ 9 ਸਾਲ ਤੋਂ ਛੋਟੇ ਜੋਰਾਵਰ ਸਿੰਘ ਨੇ,
ਧਰਮ ਬਦਲੀ ਤੋਂ ਕੀਤਾ ਇਨਕਾਰ, ਨਵਾਬ ਨੂੰ ਖ਼ਰੀਆਂ ਸੁਣਾਈਆਂ।

26 ਦਸੰਬਰ ਨੂੰ ਫਿਰ ਡਰਾਵਾ ਅਤੇ ਲਾਲਚ ਦਿੱਤਾ ਧਰਮ ਬਦਲੀ ਦਾ,
ਸਾਹਿਬਜ਼ਾਦਿਆਂ ਸਾਫ਼ ਕੀਤਾ ਇਨਕਾਰ ਤੇ ਸ਼ਹੀਦੀਆਂ ਪਾ ਗਏ।
ਹਨੇਰ ਸਾਈਂ ਦਾ,ਸੰਸਕਾਰ ਵਾਸਤੇ ਜਗ੍ਹਾ ਕਿਸੇ ਨਾ ਦਿੱਤੀ,
7800 ਖੜ੍ਹੀਆਂ ਮੋਹਰਾਂ ਕਰਕੇ ਟੋਡਰ ਮੱਲ ਇਤਿਹਾਸ ਵਿੱਚ ਨਜ਼ਦੀਕੀਆਂ ਦਿਖਾ ਗਏ।

ਟੋਡਰ ਮੱਲ ਦੇ ਪੁਰਖਿਆਂ ਦਾ ਪਿੰਡ ਸੀ ਕਾਕੜਾ,
ਪਟਿਆਲਾ-ਸੰਗਰੂਰ ਰੋਡ ਤੇ ਭਵਾਨੀਗੜ੍ਹ ਦੇ ਕੋਲ।
ਨਵਾਬ ਉੱਤੇ ਵੀ ਦਬਾਅ ਸੀ ਔਰੰਗਜ਼ੇਬ ਦਾ,
ਆਪਣੀ ਕੁਰਸੀ ਬਚਾਉਣ ਲਈ ਸਾਰਾ ਕੀਤਾ ਗੋਲ ਮੋਲ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ 22-12-2022

 

Previous articleਦਾਦੀ ਤੇਰੇ ਪੋਤਿਆਂ ਨੇ….
Next articleਗ਼ਜ਼ਲ