ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਵੂਮੈਨ ਇੰਪਾਵਰਮੈਂਟ ਸੁਸਾਇਟੀ ਬਜਵਾੜਾ ਵੱਲੋਂ ਪ੍ਰਧਾਨ ਸੰਦੀਪ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਿੰਨ ਦਿਨਾਂ ਲੜਕੀਆਂ ਦਾ ਫੁੱਟਬਾਲ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਸਕੂਲਾਂ ਤੋਂ 150 ਲੜਕੀਆਂ ਤੇ 50 ਲੜਕਿਆਂ ਨੇ ਭਾਗ ਲਿਆ। ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜ੍ਹੋਂ ਮੈਡਮ ਗੁਰਿੰਦਰ ਰੰਧਾਵਾ ਪਹੁੰਚੇ ਤੇ ਰਾਂਊਡ ਗਲਾਸ ਸਪੋਰਟਸ ਤੋਂ ਟੈਕਨੀਕਲ ਮਾਹਿਰ ਦੇ ਤੌਰ ’ਤੇ ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਕੈਂਪ ਦੌਰਾਨ ਸਰਕਾਰੀ ਮਿਡਲ ਸਕੂਲ ਡੱਲੇਵਾਲ, ਸਰਕਾਰੀ ਹਾਈ ਸਕੂਲ ਬਜਵਾੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀਆਂ ਫੁੱਟਬਾਲ ਖਿਡਾਰਨਾਂ ਵੱਲੋਂ ਟ੍ਰੇਨਿੰਗ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਪੋਸੀ ਤੇ ਗੁੱਜਰਵਾਲ ਅਕੈਡਮੀ ਦੀ ਖਿਡਾਰੀਆਂ ਵੱਲੋਂ ਵੀ ਹਿੱਸਾ ਲਿਆ ਗਿਆ। ਇਸ ਕੈਪ ਦੌਰਾਨ ਕੋਚ ਨਵਜੋਤ ਸੈਣੀ, ਰਜਨੀ, ਸੁਨੀਤਾ ਤੇ ਮੰਜੂਰ ਅਲੀ ਖਾਨ (ਸਹਿਯੋਗ ਦੇ ਕੋਚ), ਕੋਚ ਹਰਵਿੰਦਰ ਸਿੰਘ, ਪੋਸੀ ਤੋਂ ਸੰਦੀਪ ਸਿੰਘ ਤੇ ਕੁਲਵਿੰਦਰ ਕੌਰ, ਗੁੱਜਰਵਾਲ ਅਕੈਡਮੀ ਤੋਂ ਕੋਚ ਗੁਰਪਿਆਰ ਸਿੰਘ ਤੇ ਗੋਪੀ ਥਾਪਾ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ। ਇਸ ਕੈਪ ਦੌਰਾਨ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਤੇ ਸਮੂਹ ਪੰਚਾਇਤ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਸਮੇਂ ਪ੍ਰਬੰਧਕਾਂ ਵਿੱਚ ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ, ਕੁੰਦਨ ਸਿੰਘ ਕਾਲਕਟ, ਭੁਪਿੰਦਰ ਸਿੰਘ ਬਜਵਾੜਾ, ਐਡਵੋਕੇਟ ਰਾਕੇਸ਼ ਮਰਵਾਹਾ, ਜਰਨਲ ਜੇ.ਐੱਸ.ਢਿੱਲੋ, ਕੰਚਨ ਜੋਸ਼ੀ, ਕਵਿਤਾ ਗੁਪਤਾ, ਪਿ੍ਰਯੰਕਾ ਸੋਨੀ, ਰਣਜੀਤ ਸੋਨੀ ਦੀ ਅਹਿਮ ਭੂਮਿਕਾ ਰਹੀ। ਇਸ ਕੈਂਪ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ, ਹਰਪਾਲ ਕੌਰ, ਜਿਲ੍ਹਾ ਸਿੱਖਿਆ ਅਫਸਰ ਐਲੀ. ਜਲੰਧਰ ਮੈਡਮ ਹਰਜਿੰਦਰ ਕੌਰ ਵੀ ਪਹੁੰਚੇ ਤੇ ਕੈਂਪ ਦੇ ਆਖਿਰ ਵਿੱਚ ਪ੍ਰਧਾਨ ਸੰਦੀਪ ਸੋਨੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly