ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਔਰਤਾਂ ਅਤੇ ਬੱਚੀਆਂ ਤੇ ਲਗਾਤਾਰ ਹੋ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਖਟਕੜ ਕਲਾਂ ਵਿਖੇ ਸ਼ਹੀਦ- ਏ- ਆਜ਼ਮ ਸ ਭਗਤ ਸਿੰਘ ਦੀ ਸਮਾਰਕ ਤੇ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਕਰਨਾਣਾ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ । ਸੁਸਾਇਟੀ ਦੇ ਪ੍ਰਦੇਸ਼ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਪਿਛਲੇ 13 ਸਾਲਾਂ ਤੋਂ ਦੇਸ਼ ਵਿੱਚ ਬੱਚੀਆਂ ਤੇ ਹੋ ਰਹੇ ਰੇਪ ਵਰਗੇ ਦੁਰਘਟਨਾ ਨੂੰ ਰੋਕਣ ਲਈ ਤੇ ਔਰਤਾਂ ਤੇ ਅਣਮਨੁੱਖੀ ਵਤੀਰੇ ਨੂੰ ਰੋਕਣ ਲਈ ਸੰਘਰਸ਼ ਕਰਦੀ ਆ ਰਹੀ ਹੈ। ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਇਸ ਸਬੰਧੀ ਮਾਣਯੋਗ ਰਾਸ਼ਟਰਪਤੀ ਨੂੰ ਅਤੇ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਮਿਲਣ ਲਈ ਟਾਈਮ ਮੰਗਿਆ ਗਿਆ ਹੈ ਤਾਂ ਕਿ ਬੱਚੀਆਂ ਤੇ ਔਰਤਾਂ ਤੇ ਹੋ ਰਹੇ ਹਨ। ਮਨੁੱਖੀ ਵਤੀਰੇ ਨੂੰ ਰੋਕਣ ਲਈ ਦੇਸ਼ ਵਿੱਚ ਅਰਬ ਦੇਸ਼ਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਹੋ ਰਹੇ ਦੇਸ਼ ਵਿੱਚ ਔਰਤਾਂ ਤੇ ਅੱਤਿਆਚਾਰ ਰੁਕ ਸਕਣ। ਉਨ੍ਹਾਂ ਕਿਹਾ ਕਿ ਔਰਤਾਂ ਤੇ ਅੱਤਿਆਚਾਰਾਂ ਨੂੰ ਰੋਕਣ ਲਈ ਪਿਛਲੇ ਸਮੇਂ ਤੋਂ ਫਾਸਟ ਟੈਗ ਅਦਾਲਤਾਂ ਵੀ ਬਣਾਈਆਂ ਗਈਆਂ । ਫਾਂਸੀ ਦੀ ਸਜ਼ਾ ਵੀ ਦਿੱਤੀ ਗਈ । ਪਰ ਰਾਕਸ਼ਸ ਪ੍ਰਵਿਰਤੀ ਦੇ ਬੰਦਿਆਂ ਲਈ ਇਹ ਸਜ਼ਾ ਘੱਟ ਹੈ । ਅਰਬ ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਨਾਲ ਹੀ ਠੱਲ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਦੇਸ਼ ਲਈ ਅਰਬ ਕੰਟਰੀ ਦੇ ਕਾਨੂੰਨ ਦੀ ਮੰਗ ਕਰਨੀ ਬਹੁਤ ਜਰੂਰੀ ਹੈ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਪੁਲਿਸ ਥਾਣਿਆਂ ਦਾ ਘਿਰਾਓ ਕਰਦੇ ਹਨ ਜਦੋਂ ਕਿ ਜੋ ਕਾਨੂੰਨ ਵਿੱਚ ਜੋ ਹੈ ਉਹੀ ਥਾਣੇ ਵਾਲੇ ਵੀ ਕਾਰਵਾਈ ਕਰਨਗੇ। ਅਮਰਜੀਤ ਕਰਨਾਣਾ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੇ ਰੇਪ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਅਰਬ ਦੇਸ਼ਾਂ ਦੇ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਉਹ ਹਰ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਮੌਕੇ ਤੇ ਸਰਪੰਚ ਬਲਜਿੰਦਰ ਸਿੰਘ ਬਾਂਸੀਆਂ ਢੱਕ, ਕੇਵਲ ਪਰਦੇਸੀ, ਕੁਲਦੀਪ ਸੋਤਰਾਂ, ਚਰਨਜੀਤ ਸਿੰਘ ਚੰਨੀ, ਸੁਰਿੰਦਰ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਲਸਾੜਾ, ਧਰਮਪਾਲ ਸਿੰਘ, ਐਡਵੋਕੇਟ ਪਰਸ਼ੋਤਮ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ ਜੱਬੋਵਾਲ, ਡਾ ਨਵਕਾਂਤ ਭਰੋਮਜਾਰਾ ਰਘੂ ਸ਼ਰਮਾ ਬਲਾਚੋਰ, ਸ਼ਾਮ ਲਾਲ, ਸੰਤੋਖ ਬਿੱਲਾ, ਦੀਪ ਮਹਾਲੋਂ, ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਲਿਆਕਤ ਅਲੀ, ਸਾਬਕਾ ਐਨ ਆਰਆਈ ਪੰਜਾਬ ਪ੍ਰਧਾਨ ਕੇਵਲ ਸਿੰਘ ਖਟਕੜ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly