ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸਫ਼ਰ-ਏ-ਸ਼ਹਾਦਤ ਮਾਰਚ ਸ਼ੁਰੂ

ਘਨੌਲੀ (ਸਮਾਜ ਵੀਕਲੀ): ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਬਾਅਦ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਨ ਦੀ ਯਾਦ ਨੂੰ ਰੂਪਮਾਨ ਕਰਦੇ ਹੋਏ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਤੱਕ ਸਜਾਇਆ ਜਾਣ ਵਾਲਾ ਸਫ਼ਰ-ਏ-ਸ਼ਹਾਦਤ ਸ਼ੁਰੂ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਮਾਜਰੀ ਗੁੱਜਰਾਂ, ਅਵਾਨਕੋਟ, ਕੋਟਬਾਲਾ ਤੇ ਆਸਪੁਰ ਪਿੰਡਾਂ ਵਿਚੋਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਨ ਉਪਰੰਤ ਪਿੰਡ ਰਣਜੀਤਪੁਰਾ ਰਾਹੀਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।

ਹਰਬੰਸ ਸਿੰਘ ਕੋਟਬਾਲਾ ਤੇ ਅਮਰਜੀਤ ਸਿੰਘ ਫੌਜੀ ਦੀ ਦੇਖ-ਰੇਖ ਅਧੀਨ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਹਲਕਾ ਪਾਇਲ, ਦਿਨੇਸ਼ ਚੱਢਾ ਵਿਧਾਇਕ ਰੂਪਨਗਰ, ਦਲਜੀਤ ਗਰੇਵਾਲ ਭੋਲਾ ਵਿਧਾਇਕ ਲੁਧਿਆਣਾ ਤੇ ਅਜੀਤਪਾਲ ਸਿੰਘ ਕੋਹਲੀ ਵੀ ਹਿੱਸਾ ਲੈ ਰਹੇ ਹਨ। ਐੱਸਡੀਐੱਮ ਹਰਬੰਸ ਸਿੰਘ ਤੇ ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ ਵੀ ਪੈਦਲ ਸੰਗਤ ਦੇ ਨਾਲ ਚੱਲ ਰਹੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ’ਚ ਕਰੋਨਾ ਦਾ ਮੁੜ ਖ਼ੌਫ਼: ਮੋਦੀ ਅੱਜ ਦੇਸ਼ ’ਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣਗੇ
Next articleਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫ਼ਤਾਬ ਨੇ ਜ਼ਮਾਨਤ ਦੀ ਅਰਜ਼ੀ ਵਾਪਸ ਲਈ