ਸੱਦਾਤਿਸਾ ਬੁੱਧ ਵਿਹਾਰ, ਸੋਫੀ ਪਿੰਡ ਵਿਖੇ 78ਵਾਂ ਸੁਤੰਤਰਤਾ ਦਿਵਸ ਮਨਾਇਆ

ਜਲੰਧਰ ,(ਸਮਾਜ ਵੀਕਲੀ) (ਜੱਸਲ)-ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ.) ਚਾਨਣ ਨਗਰ ,ਸੋਫੀ ਪਿੰਡ ਰਹਿਮਾਨਪੁਰ ਵਲੋਂ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਸੱਦਾਤਿਸਾ ਬੁੱਧ ਵਿਹਾਰ (ਭਵਨ )ਵਿਖੇ ਧੂਮ -ਧਾਮ ਨਾਲ ਮਨਾਇਆ ਗਿਆ ।ਇਸ ਕਮੇਟੀ ਦੇ ਪ੍ਰਧਾਨ ਸ੍ਰੀ ਪਰਸ ਰਾਮ ਸਾਂਪਲਾ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਾਰਿਆਂ ਨੇ ਰਾਸ਼ਟਰੀ ਗੀਤ ਗਾਇਆ ।ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਸ਼੍ਰੀ ਮੁਲਕ ਰਾਜ ਨੇ ਦੱਸਿਆ ਕਿ ਚਾਨਣ ਰਾਮ ਹਸਪਤਾਲ ਅਤੇ ਸੱਦਾਤਿਸਾ ਭਵਨ ਨੂੰ ਚਲਾਉਣ ਦਾ ਸਾਰਾ ਖਰਚ ਸ੍ਰੀ ਭਗਤ ਰਾਮ ਸਾਂਪਲਾ ਕਰ ਰਹੇ ਹਨ। ਉਹਨਾਂ ਵੱਲੋਂ ਗਰੀਬ ਤੇ ਜਰੂਰਤਮੰਦ ਮਰੀਜ਼ਾਂ ਨੂੰ ਸਸਤੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।ਉਹਨਾਂ ਨੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਸਭ ਨੂੰ ਲੱਡੂ ਵੰਡੇ ਗਏ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਲਾਲ,ਜਸਵਿੰਦਰ, ਗੁਰਪ੍ਰੀਤ , ਸੰਦੀਪ ,ਪ੍ਰਦੀਪ ਤੇ ਹੋਰ ਵਿਸ਼ੇਸ਼ ਤੌਰ ‘ਤੇ  ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 22 ਅਗਸਤ ਨੂੰ ਹੋ ਰਹੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ 2024 ਦੀਆਂ ਤਿਆਰੀਆਂ ਮੁਕੰਮਲ।
Next articleਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ