(ਸਮਾਜ ਵੀਕਲੀ)
ਰੁੱਸ ਗਏ ਵੀਰਿਆਂ ਨੂੰ,
ਕਿੰਝ ਮੈਂ ਮਨਾਵਾਂ ਨੀਂ।
ਤੁਰ ਗਏ ਦੂਰ ਜਿਹੜੇ,
ਕਿੱਥੋਂ ਮੋੜ ਲਿਆਵਾਂ ਨੀਂ।
ਦੁੱਖਾਂ ਵਾਲ਼ੀ ਦਾਸਤਾਂ ਹੁਣ,
ਕਿਹਨੂੰ ਆਖ ਸੁਣਾਵਾਂ ਨੀ।
ਰੱਖੜੀ ਦਾ ਧਾਗਾ ਦੱਸ,
ਕੀਹਦੇ ਗੁੱਟ ਤੇ ਸਜਾਵਾਂ ਨੀਂ।
ਲਾਡੋ ਲਾਡੋ ਕਹਿ ਬੁਲਾਂਦੇ ਸੀ,
ਕਿੰਝ ਦਿਲੋਂ ਮੈਂ ਭੁਲਾਵਾਂ ਨੀਂ।
ਵੀਰਿਆਂ ਦੀ ਲਾਡਲੀ ਭੈਣ,
ਹੁਣ ਕਿੱਦਾਂ ਅਖਵਾਵਾਂ ਨੀਂ।
ਤਿੱਥ ਤਿਉਹਾਰ ਵੀਰਾਂ ਬਿਨ,
ਕਿੰਝ ਮੈਂ ਮਨਾਵਾਂ ਨੀਂ।
ਬੇਵਕਤੇ ਤੁਰ ਗਏ ਚੰਦਰਿਆਂ ਨੂੰ,
ਕੀ ਸਮਝਾਵਾਂ ਨੀਂ।
ਵੀਰ ਹੋਣ ਚਾਈਂ ਚਾਈਂ,
ਪੇਕਿਆਂ ਨੂੰ ਜਾਵਾਂ ਨੀਂ।
ਕੱਲੇ ਬੈਠੇ ਮਾਪਿਆਂ ਨੂੰ,’ਮਨਜੀਤ’,
ਕੀ ਆਖ ਪਤਿਆਵਾਂ ਨੀਂ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly