HOME ਦੁਖਦਾਈ ਖ਼ਬਰ ਸ਼੍ਰੀ ਨਿਆਮਤੀ ਜੀਤ ਲੋਕ ਗਾਇਕ ਅਮਰੀਕ ਮਾਇਕਲ ਦੇ ਪਿਤਾ ਜੀ...

ਦੁਖਦਾਈ ਖ਼ਬਰ ਸ਼੍ਰੀ ਨਿਆਮਤੀ ਜੀਤ ਲੋਕ ਗਾਇਕ ਅਮਰੀਕ ਮਾਇਕਲ ਦੇ ਪਿਤਾ ਜੀ ਦਾ ਹੋਇਆ ਦੇਹਾਂਤ |

2

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਡਾਢੇ ਦੇ ਹੱਥ ਡੋਰ ਮੁਹੰਮਦ ਪੇਸ਼ ਨਾ ਚੱਲਦੀ ਕੋਈ ਪੰਜਾਬੀ ਸੰਗੀਤ ਇੰਡਸਟਰੀ ਦੇ ਗਾਇਕ ਡਾਇਰੈਕਟਰ ਪ੍ਰੋਡਿਊਸਰ ਅਮਰੀਕ ਮਾਈਕਲ ਦੇ ਪਿਤਾ ਸ਼੍ਰੀ ਨਿਆਮਤੀ ਜੀ ਇਸ ਫਾਨੀ ਸੰਸਾਰ ਨੂੰ ਰਾਤ ਅਲਵਿਦਾ ਕਹਿ ਗਏ ।ਓਹ ਪਿਛਲੇ ਕੁੱਝ ਸਮੇਂ ਤੋਂ ਚੋਥੀ ਸਟੇਜ ਦੇ ਕੈਂਸਰ ਰੋਗ ਨਾਲ ਪੀੜਤ ਸਨ।ਪਰਿਵਾਰ ਵੱਲੋ ਜਲੰਧਰ ਅਤੇ ਚੰਡੀਗੜ੍ਹ ਨਿੱਜੀ ਹਸਪਤਾਲ ਵਿੱਚ ਇਲਾਜ਼ ਕਰਵਾਇਆ ਗਿਆ। ਇਸ ਦੁੱਖ ਦੀ ਘੜੀ ਵਿੱਚ ਅਮਰੀਕ ਮਾਈਕਲ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਮਾਤਮਾ ਪਾਸ ਅਰਦਾਸ ਕਰਦੇ ਹਾਂ ਓਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸੇ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਓਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ ਓਹਨਾਂ ਦੇ ਜੱਦੀ ਪਿੰਡ ਮਹਿਤਪੁਰ ਤੋ ਪਰਜੀਆ ਰੋਡ ਤੇ ਪੈਂਦੇ ਪਿੰਡ ਬੁਲੰਦਾ ਵਿਖੇ ਹੋਇਆ। ਜਿਹਨਾ ਦੀ ਅੰਤਿਮ ਅਰਦਾਸ 29 ਜੁਲਾਈ 2025 ਦਿਨ ਮੰਗਲਵਾਰ ਵਾਲਮੀਕਿ ਮੰਦਿਰ ਪਿੰਡ ਮਹਿਤਪੁਰ ਤੋਂ ਪਰਜੀਆ ਰੋਡ ਤੇ ਪੈਂਦੇ ਬੁਲੰਦਾ ਵਿਖੇ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਗੁਰੂ ਗਰੀਬ ਦਾਸ ਜੀ ਮਹਾਰਾਜ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ,ਜਲੰਧਰ
Next articleਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਲਾਈਵੁੱਡ ਫੈਕਟਰੀ ‘ਤੇ ਛਾਪੇਮਾਰੀ ਖੇਤੀਬਾੜੀ ਨੀਮ ਕੋਟਡ ਯੂਰੀਆ ਦੇ 4 ਬੈਗ ਬਰਾਮਦ, ਮਾਮਲਾ ਦਰਜ