(ਸਮਾਜ ਵੀਕਲੀ)
ਹਰ ਵਿਪਤਾ ਹਰ ਆਫਤ ਨਾਲ ਨਜਿੱਠਣ ਦੇ ਲਈ
ਹਰ ਪਲ ਹਰ ਘੜੀ ਬਾਜ ਵਾਗੂ ਰਹਿਣ ਤਿਆਰ ਫੌਜੀ
ਜੰਗਲਾਂ ਵਿੱਚੋਂ,ਬਰਫਾਂ ਵਿੱਚੋਂ,ਪਹਾੜਾਂ ਵਿੱਚੋਂ,ਸਮੁੰਦਰਾਂ ਵਿੱਚੋਂ
ਕੋਨਾੵ ਕੋਨਾੵ ਛਾਂਣਕੇ ਵੀਰ,ਦੁਸਮਨ ਨੂੰ ਦੇਣ ਮਾਰ ਫੌਜੀ
ਲੋਕੋ ਵੇਖੋ,ਤੁਹਾਡੀ ਅੱਖ ਬੰਦ ਤੇ ਖੁੱਲਣ ਤੱਕ ਨਾ ਸਾਉਦੇ
ਸੁੱਖ ਛਾਂਤੀ ਬਰਕਰਾਰ ਰੱਖਣਾ ਸਮਝਦੇ ਅਧਿਕਾਰ ਫੌਜੀ
ਮਾਰੀਏ ਸਲੂਟ,ਰੱਜਕੇ ਕਰੀਏ ਸਤਿਕਾਰ,ਫੌਜੀ ਵਰਦੀ ਦਾ
ਰਾਮ,ਰਾਮ ਹੀ ਨੇ ਇਹ,ਰਾਮ ਤੋਂ ਲੰਬਾਂ ਕਟਦੇ ਬਣਵਾਂਸ ਫੌਜੀ
ਪਿੰਡ ਦੀਆਂ ਗਲੀਆਂ, ਮਾਂ ਬਾਪ ਭਾਈ ਭੈਣਾਂ ਨੂੰ ਛੱਡ ਕਿਤੇ
ਛੁਨੀਆਂ ਥਾਵਾਂ,ਅਣਦੇਖੇ ਰਾਵਾਂ,ਆਸਕ ਬੀਆਬਾਨ ਦੇ ਫੌਜੀ
ਕਰਾਂ ਅਰਦਾਸ ਨਾ ਕਦੇ ਕੋਈ ਲਿਪਟਿਆ ਆਏ ਤਰੰਗੇ ਵਿੱਚ
ਪੱਥਰ,ਮੂਰਤਾਂ ਪੂਜਣ ਵਾਲਿਓ,ਪੂਜੋ ਜੋ ਹੋ ਗਏ ਨੇ ਸਹੀਦ ਫੌਜੀ
ਬਾਰਡਰਾਂ ਉੱਤੇ ਮਾਰ ਮਰਾਈ,ਲੜੋ ਲੜਾਈ ਖਤਮ ਹੋਜੂ ਉਸ ਦਿਨ
ਕਾਨੂੰਨ ਬਣੇ ਪੱਕਾ,ਚੋਣ ਲੜੂ ਉਹੀ ਪੁੱਤਰ ਜਿਸਦਾ ਹੋਵੇ ਜਵਾਨ ਫੌਜੀ
ਜੋਗਿੰਦਰ ਸਿੰਘ ਸੰਧੂ
ਕਲਾਂ ਜ਼ਿਲ੍ਹਾ ਬਰਨਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly