HOME ਸੈਕਰਡ ਹਾਰਟ ਕਾਨਵੈਂਟ ਸਕੂਲ, ਰਾਏਕੋਟ ਦੀਆਂ ਵਿਦਿਆਰਥਣਾਂ ਨੇ ਕਬੱਡੀ ਵਿੱਚ ਰਚਿਆ ਇਤਿਹਾਸ,...

ਸੈਕਰਡ ਹਾਰਟ ਕਾਨਵੈਂਟ ਸਕੂਲ, ਰਾਏਕੋਟ ਦੀਆਂ ਵਿਦਿਆਰਥਣਾਂ ਨੇ ਕਬੱਡੀ ਵਿੱਚ ਰਚਿਆ ਇਤਿਹਾਸ, ਨੌ ਖਿਡਾਰਨੀਆਂ ਨੈਸ਼ਨਲ ਪੱਧਰ ਲਈ ਚੁਣੀਆਂ ਗਈਆਂ

10
ਫੋਟੋ ਕੈਪਸ਼ਨ: ਸਿਸਟਰ ਬਲੇਜ਼ੀ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ
ਰਾਏਕੋਟ   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ )- ਸੈਕਰਡ ਹਾਰਟ ਕਾਨਵੈਂਟ ਸਕੂਲ, ਰਾਏਕੋਟ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। 12 ਜੁਲਾਈ 2026 ਨੂੰ ਮਹਾਪ੍ਰਗਿਆ ਸਕੂਲ, ਜਗਰਾਓਂ ਵਿਖੇ ਕਰਵਾਏ ਗਏ ਸੀ.ਆਈ.ਐਸ.ਸੀ.ਈ. (CISCE) ਜੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸਕੂਲ ਦੀ ਅੰਡਰ-14 ਮੁੰਡਿਆਂ ਦੀ ਫੁੱਟਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰੂ ਗੋਬਿੰਦ ਇੰਟਰਨੈਸ਼ਨਲ ਸਕੂਲ, ਭਦੌੜ (ਬਰਨਾਲਾ) ਵਿਖੇ ਹੋਏ ਸੀ.ਆਈ.ਐਸ.ਸੀ.ਈ. (CISCE) ਰੀਜਨਲ ਕਬੱਡੀ ਟੂਰਨਾਮੈਂਟ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ। ਅੰਡਰ-14 ਅਤੇ ਅੰਡਰ-17 ਵਰਗ ਦੀਆਂ ਟੀਮਾਂ ਨੇ ਤੀਜਾ ਸਥਾਨ, ਜਦਕਿ ਅੰਡਰ-19 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਲਈ ਸਭ ਤੋਂ ਮਾਣ ਵਾਲੀ ਗੱਲ ਇਹ ਰਹੀ ਕਿ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚੋਂ ਕੁੱਲ ਨੌ ਵਿਦਿਆਰਥਣਾਂ ਦੀ ਚੋਣ ਰਾਸ਼ਟਰੀ ਪੱਧਰ ਦੀ ਕਬੱਡੀ ਪ੍ਰਤੀਯੋਗਿਤਾ ਲਈ ਹੋਈ ਹੈ।
ਨੈਸ਼ਨਲ ਪੱਧਰ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਦੇ ਨਾਮ ਇਸ ਪ੍ਰਕਾਰ ਹਨ—
ਅੰਡਰ-14: ਹਰਜੋਤ ਕੌਰ (ਜਮਾਤ ਅੱਠਵੀਂ, ਡੇਜ਼ੀ), ਗੁਨੀਤ ਕੌਰ ਢਿੱਲੋਂ (ਜਮਾਤ ਸੱਤਵੀਂ, ਡੇਜ਼ੀ) ਅਤੇ ਰਵਰੀਤ ਕੌਰ (ਜਮਾਤ ਸੱਤਵੀਂ, ਰੋਜ਼)।
ਅੰਡਰ-17: ਏਕਮਪ੍ਰੀਤ ਕੌਰ (ਜਮਾਤ ਦਸਵੀਂ, ਡਾਹਲੀਆ) ਅਤੇ ਜਪਜੀਤ ਕੌਰ (ਜਮਾਤ ਨੌਵੀਂ, ਲੋਟਸ)।
ਅੰਡਰ-19: ਸਾਨਪ੍ਰੀਤ ਕੌਰ (ਜਮਾਤ ਬਾਰਹਵੀਂ, ਸਾਇੰਸ), ਲਵਲੀਨ ਕੌਰ (ਜਮਾਤ ਗਿਆਰਹਵੀਂ, ਸਾਇੰਸ), ਰਵਲੀਨ ਕੌਰ (ਜਮਾਤ ਗਿਆਰਹਵੀਂ, ਸਾਇੰਸ) ਅਤੇ ਮਨਮੀਤ ਕੌਰ (ਜਮਾਤ ਗਿਆਰਹਵੀਂ, ਸਾਇੰਸ)।
ਇਸ ਸ਼ਾਨਦਾਰ ਉਪਲਬਧੀ ‘ਤੇ ਸਕੂਲ ਦੇ ਡਾਇਰੈਕਟਰ ਰੈਵ. ਫਾਦਰ ਵਿਲਸਨ ਪੀਟਰ ਅਤੇ ਪ੍ਰਿੰਸੀਪਲ ਸਿਸਟਰ ਬਲੇਜ਼ੀ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਗੁਰਤੇਜ ਸਿੰਘ, ਜਸਪ੍ਰੀਤ ਸਿੰਘ ਅਤੇ ਮੈਡਮ ਜਸਪ੍ਰੀਤ ਕੌਰ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਪੂਰੇ ਸਕੂਲ ਪਰਿਵਾਰ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਵਿਦਿਆਰਥੀ ਇਸੇ ਤਰ੍ਹਾਂ ਨਵੀਆਂ ਉੱਚਾਈਆਂ ਹਾਸਲ ਕਰਦੇ ਰਹਿਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਰ ਸੀ ਐੱਫ਼ ਇੰਪਲਾਈਜ਼ ਯੂਨੀਅਨ ਵੱਲੋਂ ਵਿਦਿਆਰਥੀਆਂ ਉੱਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
Next articleਪੱਤਰਕਾਰ ਆਤਮਾ ਸਿੰਘ ਲੋਹਟਬੱਦੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ‘ਤੇ ਉੱਠੇ ਸਵਾਲ, ਪ੍ਰੈੱਸ ਕਲੱਬ ਦੇ ਵਿਰੋਧ ਮਗਰੋਂ ਮੁਕੱਦਮਾ ਰੱਦ।