HOME ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਸਮਾਗਮ ਨਿਰੰਤਰ...

ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਸਮਾਗਮ ਨਿਰੰਤਰ ਜਾਰੀ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਸਾਲਾਨਾ ਯਾਦ ਵਿੱਚ ਬਰਸੀ ਸਮਾਗਮ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਿਰੰਤਰ ਜਾਰੀ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿਛਲੀ 15 ਅਗਸਤ ਤੋਂ ਰਾਤ ਦੇ ਸਿਮਰਨ ਸਮਾਗਮ ਹੋਏ। ਜਦਕਿ ਅੱਜ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਹੋਵੇਗੀ। ਸਵੇਰੇ 11 ਵਜੇ ਨਾਮ ਸਿਮਰਨ ਅਭਿਆਸ ਸਮਾਗਮ ਹੋਵੇਗਾ, ਜਿਸ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਪਰੰਤ ਗੁਰ ਸਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਨਗੇ । ਰਾਤ ਦੇ ਦੀਵਾਨਾਂ ਵਿੱਚ ਭਾਈ ਲਵਜੀਤ ਸਿੰਘ ਜਵੱਦੀ ਟਕਸਾਲ ਵਾਲੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਕਰਨਗੇ ਜਦਕਿ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਰਤੀ ਦੇ ਕੀਰਤਨ ਕਰਨਗੇ। ਸ਼ਾਮ 8 ਵਜੇ ਤੋਂ 10 ਵਜੇ ਤੱਕ ਭਾਈ ਮਹਾਂਵੀਰ ਸਿੰਘ ਅਤੇ ਭਾਈ ਰਣਧੀਰ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ) ਵੱਲੋਂ ਕੀਰਤਨ ਦਰਬਾਰ ਸਜੇਗਾ ਉਪਰੰਤ ਗਿ. ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਨਗੇ। ਜਵੱਦੀ ਟਕਸਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਰਸੀ ਸਮਾਗਮਾਂ ਸੰਬੰਧੀ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਵਿੱਚ ਪੁੱਜ ਰਹੀਆਂ ਹਨ। ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਟਕਸਾਲ ਵੱਲੋਂ ਰਿਹਾਇਸ਼, ਸਿਹਤ ਸਹੂਲਤ ਅਤੇ ਆਵਾਜਾਈ ਦੇ ਸਾਧਨਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸੰਗਤਾਂ ਦੇ ਵਾਹਨਾਂ ਦੀ ਪਾਰਕਿੰਗ, ਜੋੜਾਘਰ, ਗੱਠੜੀ ਘਰ ਆਦਿ ਦੇ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ। ਪਾਰਟੀ ਦੇ ਸੂਬਾਈ ਆਗੂ ਕਰਨਗੇ ਸੰਬੋਧਨ।
Next article*ਵਿਦੇਸ਼ ਦੋਰੇ ਤੋਂ ਬਾਅਦ ਲਗਾਤਾਰ ਵਿਧਾਇਕ ਰੰਧਾਵਾ ਕਰ ਰਹੇ ਹਨ ਲੋਕ ਮਿਲਣੀ ਤੇ ਅਹਿਮ ਮੀਟਿੰਗਾਂ*