ਗਿਨੀਜ ਤੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਵੇਗਾ ਨਾਮ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਦਾ ਅੱਜ ਰਸਮੀ ਤੌਰ ’ਤੇ ਐਲਾਨ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਵਿੱਚ ਕੀਤਾ ਗਿਆ ਤੇ ਦੱਸਿਆ ਗਿਆ ਕਿ ਸਾਈਕਲੋਥਾਨ ਦਾ ਇਹ ਸੀਜਨ-4 ਇਤਹਾਸ ਸਿਰਜਣ ਜਾ ਰਿਹਾ ਹੈ ਜਿਸ ਵਿੱਚ 10 ਹਜਾਰ ਸਾਈਕਲਿਸਟਾਂ ਦੇ ਹਿੱਸਾ ਲੈਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਪਿੱਛੋ ਹੁਸ਼ਿਆਰਪੁਰ ਦਾ ਨਾਮ ਗਿਨੀਜ ਬੁੱਕ ਆਫ ਰਿਕਾਰਡ ਤੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਹੋਵੇਗਾ ਜੋ ਕਿ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਈਕਲੋਥਾਨ ਸੀਜਨ-4, 10 ਨਵੰਬਰ 2024 ਨੂੰ ਕਰਵਾਇਆ ਜਾ ਰਿਹਾ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ 4 ਸਾਲ ਤੋਂ ਉੱਪਰ ਦੇ ਬੱਚਿਆਂ ਲਈ 4 ਕਿਲੋਮੀਟਰ ਤੇ ਵੱਡਿਆਂ ਲਈ 16 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਹੈ ਤੇ ਇਸ ਸਾਈਕਲੋਥਾਨ ਵਿੱਚ ਸਮਾਜ ਦਾ ਹਰ ਵਰਗ ਜਿਨ੍ਹਾਂ ਵਿੱਚ ਵਿਦਿਆਰਥੀ, ਹਾਊਸ ਵਾਈਫ, ਪੱਤਰਕਾਰ, ਡਾਕਟਰ, ਵਕੀਲ ਸਭ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਦਾ ਸਲੋਗਨ ‘ ਲੈਟਸ ਕਰੀਏਟ ਹਿਸਟਰੀ ’ ਰੱਖਿਆ ਗਿਆ ਹੈ ਤੇ ਇਸ ਸਬੰਧੀ ਸੋਮਵਾਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਤੇ ਰਜਿਸਟ੍ਰੇਸ਼ਨ ਦੀ ਫੀਸ 25 ਰੁਪਏ ਹੋਵੇਗੀ ਜੋ ਕਿ ਲਿਮਕਾ ਤੇ ਗਿਨੀਜ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਸਬੰਧੀ ਚੱਲਣ ਵਾਲੀ ਪ੍ਰਕ੍ਰਿਆ ਲਈ ਜਰੂਰੀ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਵਿੱਚ ਜਿੰਨੀ ਵੀ ਰਾਸ਼ੀ ਇਕੱਠੀ ਹੋਵੇਗੀ ਉਹ ਸਾਰਾ ਪੈਸਾ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾ ਨੂੰ ਦਾਨ ਕੀਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲੇ ਬੱਚਿਆਂਨੂੰ ਫ੍ਰੀ ਵਿੱਚ ਟੀ ਸ਼ਰਟ-, ਬਰੇਕਫਾਸਟ ਸਮੇਤ ਦੂਸਰੀਆਂ ਸਹੂੂਲਤਾਂ ਦਿੱਤੀਆਂ ਜਾਣਗੀਆਂ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਦੀ ਕਾਮਯਾਬੀ ਲਈ ਕਲੱਬ ਦੇ ਮੈਂਬਰ ਸਰਕਾਰੀ ਸਕੂਲਾਂ ਸਮੇਤ ਜਨਤਕ ਥਾਵਾਂ ਉੱਪਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਤੇ ਕਲੱਬ ਮੈਂਬਰਾਂ ਤੋਂ ਇਲਾਵਾ 500 ਵਲੰਟੀਅਰ ਵੀ ਇਸ ਵਿੱਚ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ਼ ਇਹ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਾਨ ਹੋਵੇਗੀ ਕਿਉਂਕਿ ਇਸ ਤੋਂ ਪਹਿਲਾ ਦਿੱਲੀ-ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਸਾਈਕਲੋਥਾਨ ਹੋਈਆਂ ਹਨ ਪਰ ਹੁਸ਼ਿਆਰਪੁਰ ਦੀ ਸਾਈਕਲੋਥਾਨ ਇਤਹਾਸ ਸਿਰਜ ਦੇਵੇਗੀ। ਇਸ ਮੌਕੇ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਉਕਾਂਰ ਸਿੰਘ, ਸੰਜੀਵ ਸੋਹਲ, ਦੌਲਤ ਸਿੰਘ, ਰੋਹਿਤ ਬਾਸੀ ਵੀ ਮੌਜੂਦ ਸਨ।
ਕੈਪਸ਼ਨ-ਪ੍ਰੈੱਸ ਕਾਂਨਫਰੰਸ ਦੌਰਾਨ ਕਲੱਬ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਤੇ ਕਲੱਬ ਦੇ ਮੈਂਬਰ।
ਕੈਪਸ਼ਨ-ਪ੍ਰੈੱਸ ਕਾਂਨਫਰੰਸ ਦੌਰਾਨ ਕਲੱਬ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਤੇ ਕਲੱਬ ਦੇ ਮੈਂਬਰ।