(ਸਮਾਜ ਵੀਕਲੀ)
ਆਮ ਬੰਦਾ ਡਰਦਾ ਨੀ,
ਕਿਸੇ ਗੱਲ ਤੋਂ ਚੁੱਪ ਕਰ ਜਾਂਦਾ।
ਜਿਹੜਾ ਮੱਥਾ ਲਾਉਦਾ ਨਾਲ ਪਹਾੜਾਂ,
ਉਹ ਪਰਿਵਾਰ ਦੀ ਖਾਤਿਰ ਡਰ ਜਾਂਦਾ।
ਤਪਾਉਣਾ ਨਹੀ ਚਾਹੀਦਾ ਕਿਸੇ ਨੂੰ ਵਾਲਾ,
ਤਪਿਆ ਬੰਦਾ ਬਹੁਤ ਕੁਝ ਕਰ ਜਾਂਦਾ।
ਜਿਹੜਾ ਸੱਚ ਨੂੰ ਸੱਚ ਨਾ ਕਹੇ,
ਉਹ ਉਸੇ ਵੇਲੇ ਮਰ ਜਾਂਦਾ ।
ਸਿਕੰਦਰ ਨੇ ਵੀ ਦੁਨੀਆ ਜਿੱਤੀ,
ਪਰ ਬੰਦਾ ਕਰਮਾ ਮੂਹਰੇ ਹਰ ਜਾਂਦਾ,
ਸਾਰੇ ਸੜਦੇ ਨੇ ਦੇਖ ਤਰੱਕੀ,
ਪਰ ਮਾ ਬਾਪ ਦਾ ਸੀਨਾ ਠਰ ਜਾਂਦਾ।
ਵਰਤਦੇ ਨੇ ਮਤਲਬ ਨੂੰ ਸਾਰੇ,
ਲਾਕੇ ਸੁੱਟਦੇ ਜਦੋਂ ਮਨ ਭਰ ਜਾਂਦਾ।
ਕੁਲਵੀਰ ਤੂੰ ਐਨਾ ਖਾਸ ਨਹੀ
ਇੱਥੇ ਸਭ ਦਾ ਸਰ ਜਾਂਦਾ ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly