ਕਮਲਜੀਤ ਸਿੰਘ ਬਰਾੜ ਦੇ ਪਿਤਾ ਜੀ ਚਾਹੁੰਦੇ ਤਾਂ ਕਾਂਗਰਸ ਕਦੇ ਵੀ ਸਾਡੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ, ਸ਼ਹੀਦੀ ਤਾਂ ਦੂਰ ਦੀ ਗੱਲ ਹੋਣੀ ਸੀ
ਸਰਦਾਰ ਸਿਮਰਜੀਤ ਸਿੰਘ ਮਾਨ ਹੀ ਸਨ ਜਿੰਨ੍ਹਾਂ ਨੇ ਉਹਨਾਂ ਨੂੰ ਆਪਣੀ ਇੱਕ ਚਿੱਠੀ ਦੇ ਕੇ ਤੁਹਾਡੇ ਵਰਗੇ ਵਹਸ਼ੀਆਂ ਤੋਂ ਬਚਾਇਆ ਹੈ
ਬਰਨਾਲਾ (ਸਮਾਜ ਵੀਕਲੀ) (ਰਸ਼ਪਿੰਦਰ ਕੌਰ ਗਿੱਲ)– ਪਿਛਲੇ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਹੈ ਕਿ ਕਮਲਜੀਤ ਸਿੰਘ ਬਰਾੜ ਜੋ 2024 ਵਿੱਚ ਲੁਧਿਆਣੇ ਤੋਂ ਐਮ.ਪੀ ਦੀ ਇਲੈਕਸ਼ਨ ਲੜੇ ਹਨ, ਉਹਨਾਂ ਨੇ ਇੱਕ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਕੁਝ ਟਿੱਪਣੀਆਂ ਕੀਤੀਆਂ ਸੀ। ਕਮਲਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਹਨ। ਉਹਨਾਂ ਨੇ ਸਿਰਫ ਗੱਲਾਂ ਹੀ ਕੀਤੀਆਂ ਹਨ ਹੋਰ ਕੁਝ ਨਹੀਂ ਕੀਤਾ ਇੱਥੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਪਿਤਾ ਦਰਸ਼ਨ ਸਿੰਘ ਜੀ ਨੇ ਜੋ ਸਿੱਖਾਂ ਦਾ ਘਾਣ ਕੀਤਾ ਸੀ ਕਿ ਤੁਸੀਂ ਉਸ ਬਾਰੇ ਵੀ ਚਾਨਣਾ ਪਾਉਣਾ ਚਾਹੋਂਗੇ ਜਾਂ ਅਸੀਂ ਇਤਿਹਾਸ ਦੇ ਉਹ ਵਰਕੇ ਫਰੋਲ ਕੇ ਜਨਤਾ ਸਾਹਮਣੇ ਤੁਹਾਨੂੰ ਸ਼ੀਸ਼ਾ ਦਿਖਾਇਏ। ਮਾਰੋ ਆਪਦੀ ਪੀੜੀ ਥੱਲੇ ਸੋਟਾ ਤੁਸੀਂ ਪਹਿਲਾਂ ਤਾਂ ਜੋ ਤੁਹਾਨੂੰ ਖੁਦ ਚਾਨਣ ਹੋ ਸਕੇ ਕਿ ਤੁਹਾਡੇ ਪਿਤਾ ਜੀ ਦਰਸ਼ਨ ਸਿੰਘ ਜਿਹੜੇ ਉਸ ਹਲਕੇ ਦੇ ਐਮ.ਐਲ.ਏ ਸੀ ਜਿੱਥੋਂ ਕਾਂਗਰਸ ਨੇ ਸਾਡੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਸ਼ਹੀਦ ਕੀਤਾ ਸੀ। ਤੁਹਾਡੇ ਪਿਤਾ ਜੀ ਚਾਹੁੰਦੇ ਤਾਂ ਕਾਂਗਰਸ ਕਦੇ ਵੀ ਸਾਡੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ, ਸ਼ਹੀਦੀ ਤਾਂ ਦੂਰ ਦੀ ਗੱਲ ਹੋਣੀ ਸੀ। ਪਰ ਇਹ ਮੰਦਭਾਗੀ ਘਟਨਾ ਤੁਹਾਡੇ ਪਿਤਾ ਦੀ ਰਹਿਨੁਮਾਈ ਵਿੱਚ ਹੋਈ। ਹੁਣ ਸਮੁੱਚੇ ਵਿਸ਼ਵ ਨੂੰ ਪਤਾ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਕਾਂਗਰਸ ਨੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਤਸ਼ਦੱਦ ਢਾਅ੍ਹ ਕੇ ਸ਼ਹੀਦ ਕੀਤਾ ਅਤੇ ਕਿਸ ਤਰਾਂ ਸਿੱਖ ਕੌਮ ਦਾ ਘਾਣ ਕੀਤਾ। ਤੁਸੀਂ ਕਹਿੰਦੇ ਹੋ ਕਿ ਐਮ.ਪੀ ਬਣ ਕੇ ਮਾਨ ਸਾਹਿਬ ਨੇ ਸਿਰਫ ਗੱਲਾਂ ਕੀਤੀਆਂ, ਸਿੱਖ ਕੌਮ ਲਈ ਕੀ ਕੀਤਾ? ਮੈਂ ਪੁੱਛਦਾ ਤੁਹਾਨੂੰ ਤੁਹਾਡਾ ਕਾਂਗਰਸ ਦਾ 40 ਸਾਲ ਦਾ ਜਿਹੜਾ ਰਾਜ ਰਿਹਾ, ਤੁਹਾਡੇ ਐਮ.ਪੀ ਜਿੱਤਦੇ ਰਹੇ ਨੇ ਤੁਸੀਂ ਦੱਸ ਦੋ ਕਿ ਤੁਸੀਂ ਸਿੱਖ ਕੌਮ ਲਈ ਜਾਂ ਪੰਜਾਬ ਲਈ ਕੀ ਕੀਤਾ? ਜਿਸ ਮਾਤਾ ਨੂੰ ਤੁਸੀਂ ਆਪਦੀ ਮਾਂ ਮੰਨਦੇ ਹੋ, ਤੁਹਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਉਹਦੀਆਂ ਟੀ-ਸ਼ਰਟਾਂ ਪਾਉਂਦੇ ਰਹੇ ਨੇ ਅਤੇ ਹੁਣ ਵੀ ਪਾਉਂਦੇ ਹਨ। ਉਸਨੂੰ ਨੂੰ ਤੁਸੀਂ ਸਾਰੇ ਆਪਣੀ ਮਾਂ ਮੰਨਦੇ ਹੋ। ਇੰਦਰਾ ਗਾਂਧੀ ਜਿੰਨੇ ਸਿੱਖਾਂ ਦਾ ਘਾਣ ਕੀਤਾ, 84 ‘ਚ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਵਾਇਆ, ਸਿੱਖਾਂ ਦਾ ਸ਼ਰੇਆਮ ਕਤਲੇਆਮ ਕਰਵਾਇਆ, ਅੱਜ ਤੱਕ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋਈ। ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸੰਸਦ ਦੇ ਵਿੱਚ ਸ਼ਰੇਆਮ ਤੁਹਾਨੂੰ ਨਾਮ ਲੈ-ਲੈ ਕੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਕੀਤਾ ਜੋ ਕੀਤਾ। ਜੋ ਸਿੱਖਾਂ ਦਾ ਘਾਣ ਕੀਤਾ ਕਾਂਗਰਸ ਨੇ ਕੀਤਾ। ਜਿਹਦੇ ਕਾਂਗਰਸ ਵਿੱਚ ਤੁਸੀਂ ਰਹੇ ਹੋ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਸ ਤਰਾਂ ਸਿੱਖਾਂ ਦਾ ਬਾਂਹ ਫੜੀ ਹੈ ਉਸ ਨਾਲ ਵਿਦੇਸ਼ਾਂ ਵਿੱਚ ਜਾ ਕੇ ਸਿੱਖ ਆਪਣਾ ਬਚਾਅ ਕਰ ਸਕੇ ਹਨ ਨਹੀਂ ਤਾਂ ਤੁਹਾਡੀ ਕਾਂਗਰਸ ਨੇ ਤਾਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਅਣ-ਗਿਣਤ ਨੌਜਵਾਨਾਂ ਦੇ ਕਤਲ ਕੀਤੇ ਹਨ। ਤੁਹਾਡੀ ਸਰਕਾਰ ਨੌਜਵਾਨਾਂ ਤੇ ਨਜਾਇਜ਼ ਪਰਚੇ ਕਰਦੇ ਰਹੇ ਹਨ। ਸਰਦਾਰ ਸਿਮਰਜੀਤ ਸਿੰਘ ਮਾਨ ਹੀ ਸਨ ਜਿੰਨ੍ਹਾਂ ਨੇ ਉਹਨਾਂ ਨੂੰ ਆਪਣੀ ਇੱਕ ਚਿੱਠੀ ਦੇ ਕੇ ਤੁਹਾਡੇ ਵਰਗੇ ਵਹਸ਼ੀਆਂ ਤੋਂ ਬਚਾਇਆ ਹੈ। ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ‘ਚ ਭੇਜ ਕੇ ਉਹਨਾਂ ਨੂੰ ਬਚਾਇਆ ਤੇ ਉਹਨਾਂ ਦਾ ਰੋਟੀ ਦਾ ਸਾਧਨ ਬਣਾਇਆ ਤਾਂ ਜੋ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਆਪਦੀ ਜ਼ਿੰਦਗੀ ਸ਼ਾਂਤੀ ਨਾਲ ਬਤੀਤ ਕਰ ਸਕਣ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪੰਜਾਬ ਅਤੇ ਸਿੱਖ ਕੌਮ ਲਈ ਨਿੱਧੜਕ ਹੋ ਕੇ ਕੰਮ ਕੀਤੇ ਹਨ। ਅਸੀਂ ਤੁਹਾਡਾ ਵੀ ਲੈਵਲ ਜਾਣਦੇ ਹਾਂ ਅਤੇ ਤੁਹਾਡੀ ਦੋਗਲੀ ਸੋਚ ਨੂੰ ਵੀ ਜਾਣਦੇ ਹਾਂ। ਤੁਸੀਂ ਜੋ ਗੱਲਾਂ ਕਰਦੇ ਹੋ ਸਿੱਖ ਕੌਮ ਦੀਆਂ ਤੁਹਾਡੀ ਕੋਝੀ ਸੋਚ ਇਲੈਕਸ਼ਨ ਵਿੱਚ ਦੇਖਣ ਨੂੰ ਮਿਲੀ ਜਦੋਂ ਤੁਸੀਂ ਅੰਮ੍ਰਿਤਪਾਲ ਸਿੰਘ ਸਦੜਾ ਦੇ ਖਿਲਾਫ ਆ ਕੇ ਖੜ ਗਏ ਅਤੇ ਇਲੈਕਸ਼ਨ ਲੜੀ। ਸ਼ਹੀਦ ਰਛਪਾਲ ਸਿੰਘ ਸੰਧੜਾ ਜੀ ਨੂੰ ਕੌਣ ਨਹੀਂ ਜਾਣਦਾ। ਤੁਹਾਡਾ ਮਕਸਦ ਸਿਰਫ ਲੁਧਿਆਣੇ ਤੋਂ ਇਲੈਕਸ਼ਨ ਵਿੱਚ ਸਿਰਫ ਸਿੱਖ ਕੌਮ ਦੀ ਵੋਟ ਨੂੰ ਦੋ-ਫਾੜ ਕਰਣਾ ਸੀ ਇਸ ਕੋਝੀ ਸੋਚ ਵਿੱਚ ਤੁਸੀਂ ਕਾਮਯਾਬ ਹੋਏ। ਪਰ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਤੁਹਾਡਾ ਕੀ ਇਤਿਹਾਸ ਹੈ? ਤੁਹਾਡੀ ਕੀ ਕੁਰਬਾਨੀ ਹੈ? ਦੂਜੇ ਪਾਸੇ ਰਛਪਾਲ ਸਿੰਘ ਸੰਧੜਾ ਦੀ ਮਹਾਨ ਕੁਰਬਾਨੀ ਨੂੰ ਸਮੁੱਚੀ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਉਸ ਮਹਾਨ ਸ਼ਹੀਦ ਦਾ ਪੁੱਤ ਹੈ ਸ. ਅੰਮ੍ਰਿਤਪਾਲ ਸਿੰਘ ਸੰਧੜਾ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੁਧਿਆਣੇ ਤੋਂ ਇਲੈਕਸ਼ਨ ਲੜ ਰਿਹਾ ਸੀ ਤੇ ਤੁਸੀਂ ਉੱਥੇ ਉਸਦੇ ਖਿਲਾਫ ਇਲੈਕਸ਼ਨ ਲੜੇ ਹੋ। ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਵੱਧ ਕੇ ਵੱਡਾਪਣ ਕੌਣ ਦਿਖਾ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਜਦੋਂ ਐਲਾਨ ਹੋਇਆ ਕਿ ਉਹ ਖਡੂਹ ਸਾਹਿਬ ਤੋਂ ਅਜ਼ਾਦ ਇਲੈਕਸ਼ਨ ਲੜ ਰਿਹਾ ਹੈ ਤਾਂ ਸਰਦਾਰ ਸਿਮਰਜੀਤ ਸਿੰਘ ਮਾਣ ਨੇ ਪ੍ਰੈਸ ਕਾਨਫਰਸ ਸੱਦ ਕੇ ਆਪਣੀ ਪਾਰਟੀ ਉਮੀਦਵਾਰ ਸ. ਹਰਪਾਲ ਸਿੰਘ ਬਲੇਰ ਦਾ ਨਾਮ ਖਡੂਰ ਸਾਹਿਬ ਤੋਂ ਵਾਪਿਸ ਲੈ ਲਿਆ ਅਤੇ ਆਪਣੀ ਪਾਰਟੀ ਵੱਲੋਂ ਪੂਰਾ ਸਹਿਯੋਗ ਵੀ ਕੀਤਾ। ਅੱਜ ਤੁਸੀਂ ਕਹੋਗੇ? ਤੁਸੀਂ ਦੱਸੋਂਗੇ? ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ? ਤੁਹਾਡੇ ਤੋਂ ਪੁੱਛ ਕੇ ਕਰਨਾ ਮਾਨ ਸਾਹਿਬ ਨੇ? ਤੁਹਾਡੇ ਵਰਗੇ ਲੋਕ ਜਿੰਨਾਂ ਪੀੜੀ ਦਰ ਪੀੜੀ ਸਿੱਖ ਕੌਮ ਦਾ ਘਾਣ ਕੀਤਾ ਹੋਵੇ ਅਤੇ ਕਰਵਾਇਆ ਹੋਵੇ। ਮੈਂ ਤੁਹਾਨੂੰ ਚਿਤਾਵਨੀ ਦਿੰਦਾ ਹਾਂ ਕਿ ਹੁਣ ਤੁਹਾਨੂੰ ਸਿੱਖ ਕੌਮ ਨੇ ਮਾਫ ਨਹੀਂ ਕਰਨਾ ਇਸ ਲਈ ਬਿਹਤਰੀ ਇਹ ਹੀ ਹੈ ਕਿ ਅੱਗੇ ਤੋਂ ਜਿਹੜੇ ਤੁਸੀਂ ਸ਼ਬਦ ਬੋਲਣੇ ਹਨ ਇੱਕ ਮਰਿਆਦਾ ਵਿੱਚ ਰਹਿ ਕੇ ਬੋਲੋ।
ਸਤਿਨਾਮ ਸਿੰਘ ਰੱਤੋਕੇ
ਜ਼ਿਲਾ ਯੂਥ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj