ਐਸ.ਐਸ.ਡੀ ਕਾਲਜ ਵਿਖੇ ਇਕ ਰੋਜ਼ਾ ਕਾਮਰਸ ਦਾ ਸੈਮੀਨਾਰ ਕਰਵਾਇਆ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਥਾਨਕ ਐਸ.ਐਸ ਡੀ ਕਾਲਜ ਵਿਖੇ ਕਾਮਰਸ ਦੇ ਸੈਮੀਨਰ ਵਿਚ ਸਪੀਕਰ ਬੀ. ਬੀ ਗੋਇਲ ਦੁਆਰਾ ਵਿਦਿਆਰਥੀਆਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਈ-ਕਮਰਸ,ਕਮਰਸ ਦੇ ਮੁਢਲੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਪੂੰਜੀਕਰਨ,ਵੈਂਚਰ ਕੈਪੀਟਲ, ਅਤੇ ਕਮਰਸ ਵਿੱਚ ਆਉਣ ਵਾਲੇ ਭਵਿੱਖ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਤਾਂ ਜੋ ਬੱਚੇ ਆਪਣਾ ਭਵਿੱਖ ਨੂੰ ਉਜਵਲ ਬਣਾ ਸਕਣ।ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਵਿਦਿਆਰਥੀ ਕਿਵੇਂ ਆਪਣੇ ਛੋਟੇ ਬਿਜ਼ਨੈੱਸ ਸਥਾਪਿਤ ਕਰ ਸਕਦੇ ਹਨ। ਸੈਮੀਨਾਰ ਦੌਰਾਨ ਪ੍ਰਵਕਤਾ ਨੇ ਕਿਹਾ ਕਿ ਮਾਲਕ ਬਣ ਕੇ ਦੂਜਿਆਂ ਲਈ ਰੁਜਗਾਰ ਦੇ ਮੌਕੇ ਪੈਦਾ ਕਰੋ।
ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਅਤੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਕਾਲਜ ਵਿਖੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਸੈਮੀਨਰ ਲੱਗਦੇ ਰਹਿਣਗੇ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਅਜੋਕੀ ਵਿਦਿਅਕ ਪ੍ਰਣਾਲੀ ਨਾਲ ਪੜਾਇਆ ਜਾ ਸਕੇ। ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਨੇ ਸੈਮੀਨਾਰ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।ਉਹਨਾਂ ਦੱਸਿਆ ਕਿ ਕਾਲਜ ਵਿਦਿਆਰਥੀਆਂ ਦੇ ਸੁਨਹਿਰੇ ਭਵਿਖ ਲਈ ਹਮੇਸ਼ਾ ਤਤਪਰ ਰਹਿੰਦਾ ਹੈ।ਪ੍ਰਿੰਸੀਪਲ ਦੁਆਰਾ ਭਵਿੱਖ ਵਿੱਚ ਅਜਿਹੇ ਸੈਮੀਨਾਰ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਜੋ ਸਮੇਂ -ਸਮੇਂ ਤੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਿਆ ਜਾ ਸਕੇ ।ਅਖੀਰ ਵਿੱਚ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਵਲੋਂ ਮੁੱਖ ਪ੍ਰਵਕਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕਮਰਸ ਦੇ ਮੁਖੀ ਪ੍ਰੋ ਹਰਪ੍ਰੀਤ ਕੌਰ ,ਪ੍ਰੋ ਰਾਹੁਲ ਗੁਪਤਾ,ਪ੍ਰੋ ਹਿਮਾਂਸ਼ੂ, ਪ੍ਰੋ ਸੁਖਪ੍ਰੀਤ ਕੌਰ, ਡਾ ਬਿਕਰਮਜੀਤ ਪੁਰਬਾ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article4 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਟਿਆੜੀਆਂ ਵਾਸੀ ਮਨਰੇਗਾ ਨੂੰ ਨਹੀਂ ਮਿਲੀ ਕੈਟਲ ਸ਼ੈਡ ਦੇ ਮਟੀਰੀਅਲ ਦੀ ਪੇਮੈਂਟ
Next articleਸਫ਼ਲਤਾ ਵਿੱਚ ਨਜ਼ਰੀਏ ਦਾ ਮਹੱਤਵ