ਫਰੀਦਕੋਟ/ ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ)
ਐੱਸ ਐੱਮ ਡੀ ਸੰਸਥਾਵਾਂ ਦੇ ਸਮੂਹ ਵਿਦਿਆਰਥੀਆਂ ਨੇ 78ਵੇਂ ਆਜ਼ਾਦੀ ਦਿਵਸ ਨੂੰ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ, ਮੈਡਮ ਮਨਜੀਤ ਕੌਰ ਅਤੇ ਮੈਡਮ ਨਰਿੰਦਰ ਮੱਕੜ ਦੀ ਯੋਗ ਅਗਵਾਈ ਹੇਠ ਬੜੀ ਹੀ ਧੂਮ-ਧਾਮ ਨਾਲ ਮਨਾਇਆ। ਇਸ ਰੰਗਾਰੰਗ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤਿਰੰਗਾਂ ਲਹਿਰਾਉਣ ਦੀ ਰਸਮ ਸੰਸਥਾਵਾਂ ਦੇ ਸਰਪ੍ਰਸਤ ਸ੍ਰੀ ਮੁਕੰਦ ਲਾਲ ਥਾਪਰ ਦੁਆਰਾ ਅਦਾ ਕੀਤੀ ਗਈ। ਇਸ ਉਪਰੰਤ ਸਮੂਹ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ‘ਰਾਸ਼ਟਰੀ ਗਾਣ’ ਗਾਇਆ। ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਮਰਹੂਮ ਪ੍ਰਿੰਸੀਪਲ ਮੈਡਮ ਸਵਰਨਜੀਤ ਕੌਰ ‘ਸਿੰਮੀ’ ਥਾਪਰ ਦੇ ਜਨਮ ਦਿਨ ‘ਤੇ ਉਹਨਾਂ ਨੂੰ ਮਾਂ ਵਜੋਂ ਯਾਦ ਕਰਦਿਆਂ , ਵਿਦਿਆਰਥੀਆਂ ਨਾਲ ਸਕੂਲ ਦਾ ਇਤਿਹਾਸ ਅਤੇ ਮੈਡਮ ਸਵਰਨਜੀਤ ਦੁਆਰਾ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਕੀਤੇ ਗਏ ਅਥਾਹ ਯੋਗਦਾਨ ਦਾ ਜ਼ਿਕਰ ਕੀਤਾ| ਇਸ ਭਾਵੁਕ ਮੌਕੇ ਵਿਦਿਆਰਥੀਆਂ ਨੇ ਮੈਡਮ ਸਵਰਨਜੀਤ ਕੌਰ ਦੇ ਜਨਮ- ਦਿਨ ਤੇ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ| ਇਸ ਮੌਕੇ ਬੱਚਿਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ| ਇਸ ਮੌਕੇ ਵਿਦਿਆਰਥੀਆਂ ਵੱਲੋਂ “ਵਿਕਸਿਤ ਭਾਰਤ” ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਣ ਲਿਆ ਕਿ “ਭਾਰਤ ਦੀ ਗਲੋਬਲ ਸਥਿਤੀ ਨੂੰ ਹੁਲਾਰਾ ਦੇਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਹਰ ਨਾਗਰਿਕ ਨੂੰ ਆਰਥਿਕ ਵਿਕਾਸ ਅਤੇ ਸਮਾਜਿਕ ਤਰੱਕੀ ਦਾ ਲਾਭ ਮਿਲੇ।” ਇਸ ਸਮੇਂ ਛੋਟਿਆਂ ਬੱਚਿਆਂ ਦੁਆਰਾ ਦੇਸ਼ ਭਗਤੀ ਨਾਲ ਸੰਬੰਧਤ ਕਵਿਤਾਵਾਂ, ਡਾਂਸ ਤੇ ਗੀਤ ਪੇਸ਼ ਕਰਕੇ ਦੇਸ਼ ਭਗਤਾਂ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ ਅਤੇ ਵੱਡਿਆਂ ਬੱਚਿਆਂ ਦੁਆਰਾ ਭਾਸ਼ਣ ਅਤੇ ਭਾਰਤ ਦੇਸ਼ ਨਾਲ ਜੁੜੇ ਰਾਸ਼ਟਰੀ ਚਿੰਨ੍ਹਾਂ ਬਾਰੇ ਜਾਣਕਾਰੀ ਦੇ ਕੇ ਸੰਤ ਮੋਹਨ ਦਾਸ ਮੈਮੋ. ਸੀਨੀ. ਸੈਕੰ. ਸਕੂਲ ਅਤੇ ਐੱਸ ਐੱਮ ਡੀ ਵਰਲਡ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ| ਇਸ ਤੋਂ ਇਲਾਵਾ ਮੈਡਮ ਕੰਵਲਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਜ਼ਾਦੀ ਦਿਵਸ ਨਾਲ ਸੰਬੰਧਤ ਕੋਰੀਓਗ੍ਰਾਫ਼ੀ ਪੇਸ਼ ਕਰਕੇ ਦੇਸ਼ ਭਗਤਾਂ ਦੁਆਰਾ ਦੇਸ਼ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਮੈਡਮ ਗੁਰਪ੍ਰੀਤ ਕੌਰ ਥਾਪਰ, ਮੈਡਮ ਮੇਘਾ ਥਾਪਰ, ਕੋ-ਆਰਡੀਨੇਟਰ ਮੈਡਮ ਰਜਨੀ ਸ਼ਰਮਾ, ਮੈਡਮ ਅਨੂ ਬਾਲੀ, ਮੈਡਮ ਅਮਨਪ੍ਰੀਤ ਸਿੱਧੂ , ਮੈਡਮ ਰੇਣੂਕਾ ਜੈਨ, ਮੈਡਮ ਗੁਰਪ੍ਰੀਤ ਕੌਰ, ਖੁਸ਼ਵਿੰਦਰ ਸਿੰਘ ਅਤੇ ਐੱਸ ਐੱਮ ਡੀ ਸੰਸਥਾਵਾਂ ਦੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly