ਸ .ਹਰਦਿਆਲ ਸਿੰਘ ਭੋਗ ਤੇ ਅੰਤਿਮ ਅਰਦਾਸ 5 ਨੂੰ ਕਾਲਰਾ ਵਿਖੇ ਹੋਵੇਗੀ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੰਬਰ )- ਸ. ਹਰਦਿਆਲ ਸਿੰਘ ਨਮਿੱਤ ਭੋਗ ਅਤੇ ਅੰਤਿਮ ਅਰਦਾਸ 5 ਜੂਨ ਨੂੰ ਪਿੰਡ ਕਾਲਰਾ( ਨੇੜੇ ਆਦਮਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਕੁਲਵੰਤ ਸਿੰਘ ਚੁੰਬਰ ਹੈੱਡ ਗ੍ਰੰਥੀ ਯੂਕੇ ਨੇ ਦੱਸਿਆ ਕਿ ਸ. ਹਰਦਿਆਲ ਸਿੰਘ ਉਹਨਾਂ ਦੇ ਸਹੁਰਾ ਸਾਹਿਬ ਸਨ ਜੋ ਪਿਛਲੇ ਮਹੀਨੇ 25 ਜੁਲਾਈ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਰਾਗੀ ਸਿੰਘਾਂ ਵਲੋਂ ਬੈਰਾਗਮਈ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ ਜਾਵੇਗਾ , ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ । ਜਿਸ ਵਿੱਚ ਸ. ਹਰਦਿਆਲ ਸਿੰਘ ਨਮਿੱਤ ਵੱਖ ਵੱਖ ਬੁਲਾਰੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ । ਇਸ ਦੁੱਖ ਦੀ ਘੜੀ ਵਿੱਚ ਹੈੱਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਚੁੰਬਲ ਨੂੰ ਲੱਗੇ ਇਸ ਗਹਿਰੇ ਸਦਮੇ ਕਰਕੇ, ਉਹਨਾਂ ਦੇ ਪਰਿਵਾਰ ਨਾਲ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਅਫ਼ਸੋਸ ਪ੍ਰਗਟ ਕੀਤਾ ਅਤੇ ਸ. ਹਰਦਿਆਲ ਸਿੰਘ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਪਰਮਾਤਮਾ ਬੱਲ ਬਖਸ਼ੇ ਦੀ ਅਰਦਾਸ ਬੇਨਤੀ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਸ ਵਿਅੰਗ
Next articleਭੁੱਲ ਗਏ ਸਵਾਦ ਮੈਂਨੂੰ