ਐਸ ਐਚ ਓ ਸਾਬ ਜੇ ਚੱਕੀ ਪਿੰਡ ਵਾਲਿਆਂ ਨੇ ਨਸ਼ੇ ਦੀ ਸ਼ਿਕਾਇਤ ਨਹੀਂ ਕੀਤੀ, ਤੱਖਰਾਂ ਵਾਲਿਆ ਨੇ ਤਾਂ ਕੀਤੀ ਸੀ ਫਿਰ ਕੀ ਕਾਰਵਾਈ ਹੋਈ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਸਮੁੱਚੇ ਪੰਜਾਬ ਵਿੱਚ ਨਸ਼ਿਆਂ ਦਾ ਚੱਲ ਰਿਹਾ ਕਾਲਾ ਕਾਰੋਬਾਰ ਹੁਣ ਇਥੋਂ ਤੱਕ ਵਧ ਗਿਆ ਹੈ ਕਿ ਨਸ਼ਿਆਂ ਦੀ ਸਪਲਾਈ ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਹੀ ਨਹੀਂ ਘਰ ਘਰ ਪੁੱਜ ਗਈ ਹੈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬੰਦਿਆਂ ਉੱਪਰ ਸਿਆਸੀ ਆਗੂਆਂ ਦਾ ਮਿਹਰ ਭਰਿਆ ਹੱਥ ਵੀ ਸ਼ਰੇਆਮ ਨਸ਼ਾ ਤਸਕਰਾਂ ਦੇ ਸਿਰ ਉੱਤੇ ਹੈ ਸਿਆਸੀ ਪੁਸ਼ਤ ਪਨਾਹੀ ਦੇ ਨਾਲ ਨਾਲ ਹੀ ਪੁਲਿਸ ਦੀ ਖਾਕੀ ਵਰਦੀ ਨੂੰ ਬਦਨਾਮ ਕਰਨ ਵਾਲੇ ਕਾਲੇ ਕਾਰਬਾਰ ਤੋਂ ਅੱਖਾਂ ਮੀਚ ਲੈਂਦੇ ਹਨ ਜਾਂ ਉਹਨਾਂ ਦੇ ਨਾਲ ਰਲ ਕੇ ਜਿੱਥੇ ਪੰਜਾਬ ਦੀ ਨੌਜਵਾਨੀ ਦਾ ਨੁਕਸਾਨ ਕਰ ਰਹੇ ਹਨ ਉਥੇ ਪੈਸੇ ਦੇ ਲਾਲਚ ਵਿੱਚ ਬਹੁਤ ਕੁਝ ਹੋ ਰਿਹਾ ਹੈ। ਇੱਕ ਨਹੀਂ ਅਨੇਕਾਂ ਘਟਨਾਵਾਂ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਸਾਹਮਣੇ ਆਉਂਦੀਆਂ ਹਨ ਨਸ਼ਾ ਤਸਕਰ ਲੋਕਾਂ ਦੇ ਕਤਲ ਕਰ ਰਹੇ ਹਨ ਜੋ ਵਿਰੋਧ ਕਰਦਾ ਹੈ ਨਸ਼ਾ ਤਸਕਰ ਉਹਨਾਂ ਦਾ ਕਤਲ ਕਰ ਰਹੇ ਹਨ ਅਖਬਾਰੀ ਖਬਰਾਂ ਚੱਕਣ ਵਾਲੇ ਪੱਤਰਕਾਰਾਂ ਉੱਤੇ ਹਮਲੇ ਹੋ ਰਹੇ ਹਨ। ਪੰਚ ਸਰਪੰਚ ਜੋ ਨਸ਼ਿਆਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਉੱਤੇ ਹਮਲੇ ਹੋ ਰਹੇ ਹਨ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਫਿਰ ਛੋਟੇ ਛੋਟੇ ਵੱਡੇ ਇਲਾਕਿਆਂ ਦੇ ਵਿੱਚ ਨਸ਼ੇ ਕਿਵੇਂ ਸ਼ਰੇਆਮ ਵਿਕੀ ਜਾ ਰਹੇ ਹਨ ਪੁਲਿਸ ਵੀ ਸਹੀ ਤਰੀਕੇ ਨਾਲ ਜਿੰਮੇਵਾਰੀ ਨਹੀਂ ਨਿਭਾ ਰਹੀ।
     ਇਸੇ ਤਰ੍ਹਾਂ ਹੀ ਮਾਛੀਵਾੜਾ ਇਲਾਕੇ ਦੇ ਵਿੱਚ ਪਿਛਲੇ 10 15 ਦਿਨਾਂ ਦੇ ਵਿੱਚ ਉੱਪਰੋਂ ਥਲੀ ਨਸ਼ੇ ਦੇ ਕਾਰੋਬਾਰੀਆਂ ਨੇ ਅੱਤ ਚੁੱਕੀ ਹੋਈ ਹੈ ਪਿੰਡ ਖੇੜਾ ਦੇ ਨੌਜਵਾਨ ਦਾ ਕਤਲ ਦੋ ਜਖਮੀ ਉਸ ਤੋਂ ਬਾਅਦ ਬੀਤੇ ਦਿਨੀ ਪਿੰਡ ਚੱਕੀ ਦੇ ਵਿੱਚ ਸਾਬਕਾ ਸਰਪੰਚ ਦੇ ਕਾਤਲਾਨਾ ਹਮਲਾ ਜੋ ਇਲਾਜ ਅਧੀਨ ਹੈ। ਚੱਕੀ ਵਾਲੀ ਘਟਨਾ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਸ ਵਿੱਚੋਂ ਇਹ ਸੁਣ ਕੇ ਹੈਰਾਨੀ ਹੋਈ ਕਿ ਪਿੰਡ ਵਾਲੇ ਤਾਂ ਕਹਿ ਰਹੇ ਹਨ ਹਨ ਕਿ ਸਾਡੇ ਬੇਟ ਇਲਾਕੇ ਵਿੱਚ ਨਸ਼ਾ ਸ਼ਰੇਆਮ ਚੱਲਦਾ ਹੈ ਅਸੀਂ ਸ਼ਿਕਾਇਤਾਂ ਕਰ ਚੁੱਕੇ ਹਾਂ ਤੇ ਨਸ਼ੇ ਵਾਲਿਆਂ ਨੂੰ ਫੜਾ ਚੁੱਕੇ ਹਾਂ।
   ਪਰ ਹੈਰਾਨੀ ਹੋਈ ਕਿ ਥਾਣਾ ਮਾਛੀਵਾੜਾ ਦੇ ਐਸ ਐਚ ਓ ਸਾਬ ਕਹਿ ਰਹੇ ਹਨ ਕਿ ਮੈਨੂੰ ਕੋਈ ਸ਼ਿਕਾਇਤ ਹੀ ਨਹੀਂ ਮਿਲੀ, ਚਲੋ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਚੱਕੀ ਤੇ ਹੋਰ ਇਲਾਕੇ ਤੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਐਸ ਐਚ ਓ ਸਾਬ ਇਹ ਦੱਸਣਗੇ ਕਿ ਪਿੰਡ ਤੱਖਰਾਂ ਦੀ ਪੰਚਾਇਤ ਤੇ ਹੋਰ ਨਸ਼ੇ ਦਾ ਵਿਰੋਧ ਕਰ ਰਹੇ ਲੋਕਾਂ ਨੇ ਤੁਹਾਨੂੰ ਜੋ ਸ਼ਿਕਾਇਤ ਦਿੱਤੀ ਸੀ। ਤੁਸੀਂ ਨਸ਼ੇ ਵੰਡ ਰਹੀ ਮੰਡੀਰ ਉੱਤੇ ਕੀ ਕਾਰਵਾਈ ਕੀਤੀ। ਪਿੰਡ ਤੱਖਰਾਂ ਦੇ ਲੋਕ ਇਸ ਗੱਲ ਦਾ ਜਵਾਬ ਮੰਗਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗ਼ਜ਼ਲ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ