ਫ਼ਤਹਿਗੜ੍ਹ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਜੀ ਨੇ ਨਵੀਂ ਪੁਲਾਂਘਾਂ ਪੁੱਟਦਿਆਂ ਸ ਜਰਨੈਲ ਸਿੰਘ ਸਾਬਕਾ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਨੂੰ ਬਸਪਾ ਵਿੱਚ ਸ਼ਾਮਲ ਕਰਾਕੇ ਇੱਕ ਵਧੀਆ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਨੇ ਬਾਂਕੀ ਸਾਰੀਆਂ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ,ਆਪ ਨੂੰ ਦੇਖ ਲਿਆ ਹੈ ਇਹ ਸਿਰਫ ਲਾਅਰੇ ਨਾਅਰੇ ਹੀ ਲਾਉਣੇ ਜਾਣਦੇ ਹਨ ਕੰਮ ਕੋਈ ਵੀ ਨਹੀਂ ਕਰਦੇ ਤੁਸੀਂ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਕੇ ਦੇਖੋ ਅਸੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਨਾਅਰੇ ਲਾਅਰੇ ਲਾਉਣ ਵਿੱਚ ਨਹੀਂ ਮੇਰੀ ਸਭ ਪੰਜਾਬੀਆਂ ਨੂੰ ਅਪੀਲ ਹੈ ਕਿ ਕਿਸਾਨ ਮਜ਼ਦੂਰ ਦੁਕਾਨਦਾਰ ਦਿਹਾੜੀਦਾਰ ਕਾਮਿਆਂ ਮੁਲਾਜ਼ਮ ਨੂੰ ਬਸਪਾ ਤੇ ਵਿਸ਼ਵਾਸ ਕਰ ਦੇਖੋ ਜਿਹੜੀ ਕਹਿੰਦੀ ਹੈ ਸਭ ਨੂੰ ਪੜ੍ਹਾਈ ਸਭ ਨੂੰ ਦੁਵਾਈ ਅਤੇ ਸਭ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਦੇ ਹਾਂ। ਇਸ ਮੌਕੇ ਤੇ ਕਰੀਮਪੁਰੀ ਦੇ ਨਾਲ ਅਜੀਤ ਸਿੰਘ ਭੈਣੀ ਉਪ ਪ੍ਰਧਾਨ ਬਸਪਾ ਪੰਜਾਬ ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj