ਹੁਸ਼ਿਆਰਪੁਰ , (ਸਮਾਜ ਵੀਕਲੀ) (ਤਰਸੇਮ ਦੀਵਾਨਾ ) 2011 ਵਿਚ ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆ ਸਨ ਤਾਂ ਉਸ ਸਮੇ 52 ਲੱਖ ਦੇ ਕਰੀਬ ਸਿੱਖਾਂ ਨੇ ਵੋਟਾਂ ਬਣਾਈਆ ਸਨ ਲੇਕਿਨ ਹੁਣ ਗੁਰਦੁਆਰਾ ਚੋਣ ਕਮਿਸਨ ਦੇ ਮੁੱਖੀ ਜਸਟਿਸ ਸਾਰੋ ਵੱਲੋ 3 ਵਾਰੀ ਦਾ ਸਮਾਂ ਵੋਟਾਂ ਬਣਾਉਣ ਲਈ ਵਧਾਉਣ ਉਪਰੰਤ ਵੀ ਕੇਵਲ 27 ਲੱਖ 87 ਹਜਾਰ ਸਿੱਖਾਂ ਨੇ ਹੀ ਵੋਟਾਂ ਬਣਾਈਆ ਹਨ । ਜਦੋਕਿ 2011 ਤੋ ਲੈ ਕੇ ਵੱਡੀ ਗਿਣਤੀ ਵਿਚ ਸਿੱਖ 21 ਸਾਲ ਦੀ ਉਮਰ ਤੋਂ ਵੱਧ ਚੁੱਕੇ ਹਨ । ਜੇਕਰ ਸਹੀ ਢੰਗ ਨਾਲ ਸਰਕਾਰੀ ਕਰਮਚਾਰੀਆਂ ਰਾਹੀਂ ਘਰ- ਘਰ ਜਾ ਕੇ ਇਹ ਵੋਟਾਂ ਬਣਨ ਦਾ ਪ੍ਰਬੰਧ ਹੋਵੇ ਤਾਂ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਬਣ ਸਕਦੀਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ.ਸਾਰੋ ਵੱਲੋ ਗੁਰਦੁਆਰਾ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ 16 ਸਤੰਬਰ ਤੱਕ ਵਧਾਉਣ ਦੇ ਕੀਤੇ ਗਏ ਉੱਦਮਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਵੋਟਾਂ ਸਰਕਾਰੀ ਪੱਧਰ ਤੇ ਬੀ.ਐਲ.ਓ, ਆਂਗਣਵਾੜੀ ਅਧਿਆਪਕ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ, ਕਾਨੂੰਗੋ, ਪਟਵਾਰੀਆਂ ਦੀ ਇਹ ਡਿਊਟੀ ਲੱਗੇ ਤਾਂ ਜੋ ਘਰ-ਘਰ ਜਾ ਕੇ ਸਭ ਮੈਬਰਾਂ ਦੇ ਫਾਰਮ ਭਰਕੇ ਇਹ ਵੋਟਾਂ ਬਣਾਉਣ ਤਾਂ ਇਸ ਨਾਲ 90% ਵੋਟਾਂ ਅਵੱਸ ਬਣ ਸਕਣਗੀਆਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਸਟਿਸ ਸਾਰੋ ਸਾਹਿਬ ਇਸ ਵੱਡੀ ਜਿੰਮੇਵਾਰੀ ਨੂੰ ਪਹਿਲੇ ਨਾਲੋ ਵੀ ਵਧੇਰੇ ਸੁਹਿਰਦਤਾ ਨਾਲ ਪੂਰਨ ਕਰਕੇ ਸਿੱਖ ਕੌਮ ਦੀ ਨਵੀ ਬਣਨ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੀ ਚੋਣ ਨੂੰ ਸਹੀ ਪ੍ਰਕਿਰਿਆ ਵਿਚ ਪੂਰਨ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly