ਕਪੂਰਥਲਾ, ( ਕੌੜਾ ) – ਐਸ.ਡੀ. ਕਾਲਜ ਫਾਰ ਵੂਮੈਨ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਇੱਕ ਰੋਜ਼ਾ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ I ਕਾਲਜ ਦੇ ਵਲੰਟੀਅਰਜ਼ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ I ਇਸ ਮੌਕੇ ਕਾਲਜ ਕੈਂਪਸ ਦੀ ਸਫਾਈ ਕਰਵਾਈ ਗਈ I ਵਲੰਟੀਅਰਜ਼ ਵੱਲੋਂ ਕਮਰਿਆਂ ਦੀ ਸਫਾਈ, ਲੈਬਾਟਰੀ ਤੇ ਸੈਮੀਨਾਰ ਹਾਲ ਸਾਫ ਕੀਤੇ ਗਏ। ਸਵੱਛ ਭਾਰਤ ਅਭਿਆਨ ਦੇ ਤਹਿਤ ਸਫਾਈ ਮੁਹਿੰਮ ਚਲਾਈ ਗਈ I ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਵਲੰਟੀਅਰਜ਼ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਵੱਛਤਾ ਹੀ ਜੀਵਨ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਬਹੁਤ ਜਰੂਰੀ ਹੈ । ਪ੍ਰੋਗਰਾਮ ਅਫਸਰ ਮੈਡਮ ਰਾਜਬੀਰ ਕੌਰ ਨੇ ਵਲੰਟੀਅਰਜ਼ ਦਾ ਇਸ ਕੈਪ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly