ਐੱਸ ਡੀ ਕਾਲਜ ‘ਚ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਲੈਕਚਰ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ) -ਐਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐਨ ਐਸ ਵਿਭਾਗ ਤੇ ਰੈਡ ਰਿਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਟਰੈਫਿਕ ਨਿਯਮਾਂ ਦੀ ਪਾਲਣਾ ਹੈਤੂ ਲੈਕਚਰ ਕਰਵਾਇਆ ਗਿਆ । ਇਸ ਮੌਕੇ ਟਰੈਫਿਕ ਨਿਯਮਾਂ ਦੀ ਪਾਲਣਾ ਹੇਤੂ ਵਿਦਿਆਰਥਣਾਂ  ਨੂੰ ਜਾਗਰੂਕ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਨਾਗਰਿਕ ਲਈ ਜਰੂਰੀ ਹੈ, ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਨਾਲ ਸੜਕਾਂ ‘ਤੇ ਦੁਰਘਟਨਾਵਾਂ ਦਾ ਵਾਧਾ ਹੁੰਦਾ ਹੈ। ਜੇ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਕਾਫੀ ਹੱਦ ਤੱਕ ਦੁਰਘਟਨਾ ਹੋਣ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਬੀ ਏ ਭਾਗ।ਤੀਜਾ ਦੀਆਂ ਵਿਦਿਆਰਥਣਾਂ ਪਰਨੀਤ ਕੌਰ ਤੇ ਨਵਜੋਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਨਾਬਾਲਗ ਬੱਚਿਆਂ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ ਤੇ ਮਾਪਿਆਂ ਨੂੰ ਵੀ ਇਸ ਸਬੰਧੀ ਸਾਵਧਾਨੀ ਵਰਤਣੀ ਚਾਹੀਦੀ ਹੈ। ਜਿਵੇਂ ਕੁਦਰਤ ਨਿਯਮਾਂ ਵਿੱਚ ਬੱਝੀ ਹੈ, ਉਵੇਂ ਹੀ ਸਾਨੂੰ ਆਪਣੀ ਜ਼ਿੰਦਗੀ ‘ਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਧੀਆ ਢੰਗ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ । ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਤੀਜੇ ਪੜਾਅ ਦੌਰਾਨ ਪਿੰਡ ਬਖੋਪੀਰ ਦੇ ਫੁੱਟਬਾਲ ਕਲੱਬ ਵੱਲੋਂ ਖੇਡ ਗਰਾਊਂਡ ਦੁਆਲੇ ਲਗਾਏ ਗਏ ਫਲਦਾਰ ਬੂਟੇ।
Next articleਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ