ਐੱਸ ਡੀ ਕਾਲਜ ਫਾਰ ਵੂਮੈਨ ‘ਚ ਹਰਮੀਨ ਬਣੀ ਤੀਆਂ ਦੀ ਰਾਣੀ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) ਐਸ ਡੀ ਕਾਲਜ ਫਾਰ ਵੂਮੈਨ ਸੁਲਤਾਪੁਰ ਲੋਧੀ ਵਿਖੇ ਪੰਜਾਬੀ ਵਿਭਾਗ ਵੱਲੋਂ ਮੈਡਮ ਕਸ਼ਮੀਰ ਕੌਰ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰਿਸੀਪਲ ਡਾ ਵੰਦਨਾ ਸ਼ੁਕਲਾ ਦਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ‘ਤੇ ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵਜੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਮਾਡਲਿੰਗ ਰਾਹੀਂਂ ਤੀਜ ਕੁਈਨ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਮਾਡਲਿੰਗ ਸ਼ੋਅ ‘ਚ ਸ਼ਿਰਕਤ ਕਰਦਿਆਂਂ ਵਿਦਿਆਰਥਣਾਂਂ ਵੱਡੀ ਗਿਣਤੀ ਵਿਚ ਹਿੱਸਾ ਲਿਆ । ਬੀ. ਕਾਮ ਭਾਗ ਪਹਿਲਾ ਦੀ ਵਿਦਿਆਰਥਣ ਹਰਮੀਨ ਕੌਰ ਮਿਸ ਤੀਜ ਦੇ  ਖਿਤਾਬ ‘ਤੇ ਕਬਜ਼ਾ ਕਰਨ ਵਿਚ ਸਫ਼ਲ ਰਹੀ । ਬੀ. ਏ ਭਾਗ ਪਹਿਲਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਫਸਟ ਅਤੇ ਬੀ. ਏ ਭਾਗ ਪਹਿਲਾ ਦੀ ਹੀ ਤਵਿੰਦਰ ਕੌਰ ਸੈਕੰਡ ਰਨਰਅਪ ਰਹੀ। ਮੰਚ ਸੰਜਾਲਨ ਸੰਜੀਵਨ ਅਤੇ ਨੇਹਾ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ । ਜੇਤੂਆਂ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਪ੍ਰਿਸੀਪਲ ਡਾ. ਵੰਦਨਾ ਸ਼ਕਲਾ ਨੇ ਸਮੂਹ ਵਿਦਿਆਰਥਣਾ ਵਲੋਂ ਦਿਖਾਈ ਪ੍ਰਤਿਭਾ ਦੀ ਭਰਭੂਰ ‌ਸ਼ਲਾਘਾ ਕੀਤੀ । ਉਨ੍ਹਾਂ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥਣਾ ਨੂੰ ਤੀਜ ਸਮਾਗਮ ਦੀਆਂ ਸ਼ੁਭਕਾਮਨਾਮਾ ਦਿੱਤੀਆਂ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਅੰਜਨਾ ਕੋਸ਼ਲ, ਪੂਜਾ, ਰਾਜਨਦੀਪ, ਰੀਟਾ ਮਸੀਹ, ਰਾਜੀਵ ਕੁਮਾਰ, ਸ਼ਕਤੀ ਕੁਮਾਰ ਆਦਿ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲਾਇਨਜ਼ ਕਲੱਬ ਨੇ “ਮਾਤਾ ਸਤਿਆਵਤੀ ਸੰਧੂ” ਦੀ ਯਾਦ ‘ਚ ਸ਼ਹਿਰ ਵਿੱਚ ਵੰਡੇ ਤਿਰੰਗੇ ਝੰਡੇ – ਲਾਇਨ ਆਂਚਲ ਸੰਧੂ ਸੋਖਲ
Next articleਪੀਸ ਆਨ ਅਰਥ ਸੰਸਥਾ ਵੱਲੋਂ “ ਘੱਟ ਗਿਣਤੀ ਸਮੱਸਿਆਵਾਂ , ਅਹਿੰਸਾ , ਬੇਲੋੜੇ ਜੰਗ ਅਤੇ ਭੁੱਖ ਮਰੀ ,ਧਰਮਾਂ ਦਾ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ “ ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ 7 ਸਤੰਬਰ ਨੂੰ ਮਿਸੀਸਾਗਾ ਵਿਖੇ ਹੋਏਗਾ