ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਐਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਐਨ.ਐਸ ਵਿਭਾਗ ਤੇ ਈਕੋ ਕਲੱਬ ਵੱਲੋਂ ਸਾਂਝੇ ਤੌਰ ਵਨ ਮਹਾਂਂਉਤਸਵ ਮਨਾਇਆ ਗਿਆ । ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਧੀਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ, ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਕਾਲਜ ਪ੍ਬੰਧਕ ਕਮੇਟੀ ਦੇ ਜਨਰਲ ਸੈਕਟਰੀ ਮੁਕੇਸ ਪਸਰੀਚਾ ਤੇ ਮੈਨੇਜਰ ਉਮਾ ਦੱਤ ਸ਼ਰਮਾ ਵੀ ਸਮਾਗਮ ਵਿਚ ਸ਼ਾਮਲ ਹੋਏ । ਪ੍ਰਧਾਨ ਰਕੇਸ਼ ਧੀਰ, ਕਮੇਟੀ ਮੈਂਬਰਾਂ ਅਤੇ ਪ੍ਰਿੰਸੀਪਲ ਡਾ.ਸ਼ੁਕਲਾ ਨੇ ਕਾਲਜ ਦੇ ਵਿਹੜੇ ਵਿੱਚ ਛਾਂਦਾਰ, ਫਲਦਾਰ ਆਦਿ ਵੱਖ ਵੱਖ ਪੌਦੇ ਲਗਾ ਕੇ ਵਣ ਮਹਾਂਉਤਸਵ ਦਾ ਆਗਾਜ਼ ਕੀਤਾ । ਪ੍ਰਿੰਸੀਪਲ ਡਾ ਸ਼ੁਕਲਾ ਨੇ ਕਿਹਾ ਕਿ ਇਹ ਦਿਵਸ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਮਨਾਇਆ ਜਾ ਰਿਹਾ ਹੈ । ਪ੍ਰਧਾਨ ਸ੍ਰੀ ਧੀਰ ਨੇ ਆਪਣੇ ਸੰਖੇਪ ਸੁਨੇਹੇ ਵਿਚ ਕਿਹਾ ਕਿ ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ, ਉਸੇ ਤਰ੍ਹਾਂ ਪੇੜ ਸ਼ੁੱਧ ਵਾਤਾਵਰਣ ਦੇ ਕੇ ਮਨੁੱਖ ਦੀ ਸੰਭਾਲ ਕਰਦੇ ਹਨ । ਉਨ੍ਹਾਂ ਕਿਹਾ ਕਿ ਰੁੱਖਾਂ ਦੀ ਧੜਾਧੜ ਕਟਾਈ ਕਾਰਨ ਹੀ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ । ਇਸ ਮੌਕੇ ਮੈਡਮ ਰਜਨੀ ਬਾਲਾ, ਈਕੋ ਕਲੱਬ ਦੇ ਮੁੱਖੀ ਮੈਡਮ ਰਜਿੰਦਰ ਕੌਰ, ਐੱਨ ਐੱਸ ਐੱਸ ਵਿਭਾਗ ਦੇ ਮੁੱਖੀ ਮੈਡਮ ਰਾਜਵੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਸ਼ਕਤੀ ਕੁਮਾਰ, ਰਜੀਵ ਕੁਮਾਰ ਆਦਿ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly