*ਪਰਵਿੰਦਰ ਕੁਮਾਰ ਸੂਬਾ ਪ੍ਰਧਾਨ ਅਤੇ ਦਵਿੰਦਰ ਸਿੰਘ ਸਕੱਤਰ ਚੁਣੇ ਗਏ *
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਫ਼ਗਵਾੜਾ ਵਿਖੇ ਸ. ਜਸਵਿੰਦਰ ਸਿੰਘ ਚਪੜ੍ਹ (ਸਟੇਟ ਐਵਾਰਡੀ) ਦੀ ਪ੍ਰਧਾਨਗੀ ਹੇਠ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ (ਰਜ਼ਿ) ਦੀ ਅਹਿਮ ਮੀਟਿੰਗ ਰੈਸ਼ਟ ਹਾਊਸ ਵਿਖੇ ਹੋਈ। ਜਿਸ ਵਿਚ ਜਸਵਿੰਦਰ ਸਿੰਘ ਚਪੜ੍ਹ ਨੇ ਪੁਰਾਣੀ ਸੂਬਾ ਕਮੇਟੀ ਭੰਗ ਕਰਕੇ ਨਵੀ ਕਮੇਟੀ ਬਣਾਉਣ ਦੀ ਮਨਜੂਰੀ ਦਿੱਤੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਗਲੀ ਸੂਬਾ ਕਮੇਟੀ ਦੇ ਪ੍ਰਧਾਨ ਸ. ਪਰਵਿੰਦਰ ਕੁਮਾਰ – ਜੇ.ਈ. ਪੀ. ਡਬਲਿਯੂ ਡੀ. ਫਗਵਾੜਾ ਹੋਣਗੇ ਅਤੇ ਸਕੱਤਰ ਜਨਰਲ ਸ. ਦਵਿੰਦਰ ਸਿੰਘ – ਪੀ. ਡਬਲਿਯੂ ਡੀ. ਜੂਨੀਅਰ ਸਹਾਇਕ ਜਲੰਧਰ ਨੂੰ ਬਣਾਇਆ ਗਿਆ। ਅੱਜ ਵਿਸ਼ੇਸ਼ ਤੌਰ ਤੇ ਸ. ਜਸਵਿੰਦਰ ਸਿੰਘ ਚਪੜ੍ਹ ਨੂੰ ਸਟੇਟ ਐਵਾਰਡ ਮਿਲਣ ਤੇ ਫੈਡਰੇਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਰਮੇਸ਼ ਸਹੋਤਾ, ਸ੍ਰੀ ਰਾਮ ਨਿਰੰਜਨ ਕੈਂਥ, ਸ. ਨਿਰਮਲ ਜੀਤ, ਸ. ਸ਼ਿਵਚਰਨ ਸਿੰਘ, ਸ੍ਰੀ ਰਤਨ ਲਾਲ ਸਹੋਤਾ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਕਮਲ ਕਿਸ਼ੋਰ ਸੰਧੂ, ਸ. ਸੁਰਜੀਤ ਸਿੰਘ ਮਾਹੀ, ਸ੍ਰੀ ਵਿਸ਼ਾਲ ਸਹੋਤਾ, ਸ੍ਰੀ ਨੀਤਿਨ ਸੌਂਧੀ, ਸ੍ਰੀ ਬਲਜੀਤ ਕੁਮਾਰ, ਸੁਰੇਸ਼ ਕੁਮਾਰ, ਚਾਂਦ ਕੁਮਾਰ ਪਰਵਿੰਦਰ ਕੌਰ ਅਤੇ ਹੋਰ ਕਰਮਚਾਰੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly