ਐਸ. ਸੀ./ਬੀ. ਸੀ. ਪੰਚ, ਸਰਪੰਚ, ਨੰਬਰਦਾਰ ਯੂਨੀਅਨ ਦੀ ਹੋਈ ਇਕੱਤਰਤਾ

ਅੱਪਰਾ ਵਿਖੇ ਮੀਟਿੰਗ ਦੌਰਾਨ ਹਾਜ਼ਰ ਐਸ. ਸੀ. ਬੀ. ਸੀ. ਪੰਚ, ਸਰਪੰਚ ਤੇ ਨੰਬਰਦਾਰ ਯੂਨੀਅਨ ਦੇ ਆਗੂ ਸਹਿਬਾਨ। ਤਸਵੀਰ : ਦਲਵਿੰਦਰ ਸਿੰਘ ਅੱਪਰਾ

ਜੱਸੀ ਅੱਪਰਾ (ਸਮਾਜ ਵੀਕਲੀ)- ਐਸ. ਸੀ. ਬੀ. ਸੀ. ਪੰਚ ਸਰਪੰਚ ਯੂਨੀਅਨ ਤਹਿਸੀਲ ਫਿਲੌਰ ਦੀ ਜ਼ਰੂਰੀ ਇਕੱਤਰਤਾ ਕਸਬਾ ਅੱਪਰਾ ਵਿਖੇ ਹੋਈ। ਦੇਸ ਰਾਜ ਮੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਮੌਕੇ ਡਾ. ਪੰਪੋਸ਼ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਅਤੇ ਡਾ, ਪੰਪੋਸ਼ ਦੀ ਬੇਵਕਤੀ ਮੌਤ ’ਤੇ ਸ਼ੋਕ ਜ਼ਾਹਿਰ ਕਰਦਿਆਂ ਮੰਗ ਕੀਤੀ ਗਈ ਕਿ ਡਾ. ਪੰਪੋਸ਼ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਸਾਬਕਾ ਮੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੇ ਸਬੰਧ ਵਿੱਚ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਟਿੱਪਣੀ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਬਦਲਾਖੋਰੀ ਦੀ ਭਾਵਨਾ ਨਾਲ ਜੰਗੀ ਸ਼ਹੀਦਾਂ ਦੀ ਯਾਦਗਾਰ ’ਤੇ ਵਿਜੀਲੈਂਸ ਜਾਂਚ ਦੀ ਨਿਖੇਧੀ ਦੇ ਮਤੇ ਵੀ ਪਾਸ ਕੀਤੇ ਗਏ। ਹਾਜ਼ਰ ਮੈਂਬਰਾਂ ਨੇ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੋਈ ਵੀ ਕਰਵਾਈ ਕੀਤੀ ਗਈ ਤਾਂ ਇਸ ਕਾਰਵਾਈ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਮੁੱਚਾ ਸਮਾਜ ਚਰਨਜੀਤ ਸਿੰਘ ਚੰਨੀ ਦੇ ਨਾਲ ਖੜ੍ਹੇਗਾ। ਅੱਜ ਦੀ ਇਸ ਵਿਸੇਸ਼ ਇਕੱਤਰਤਾ ਮੌਕੇ ਦੇਸ ਰਾਜ ਮੱਲ ਤੋਂ ਇਲਾਵਾ ਡਾ. ਜਸਵਿੰਦਰ ਸਿੰਘ ਚੀਮਾ ਸਾਬਕਾ ਮੈਂਬਰ ਪੰਚਾਇਤ ਤੇ ਨੰਬਰਦਾਰ, ਪ੍ਰਗਣ ਸਿੰਘ ਸਰਪੰਚ ਦਿਆਲਪੁਰ, ਅਮਰੀਕ ਸਿੰਘ ਸਰਪੰਚ ਲੋਹਗੜ੍ਹ, ਸਿਮਰਪਾਲ ਸਰਪੰਚ ਲਾਂਦੜਾ, ਰਾਮ ਲਾਲ ਸਰਪੰਚ ਭਾਰਸਿੰਘ ਪੁਰ, ਮੁਹੰਮਦ ਸਰਵਰ ਮੈਂਬਰ ਪੰਚਾਇਤ ਤੇ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਸੰਤ ਰਾਮ ਮੈਂਬਰ ਪੰਚਾਇਤ ਛੋਕਰਾਂ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleN.Korea slams US, UN for addressing human rights violations, missile provocation
Next articleਸੀ. ਐਚ. ਸੀ. ਅੱਪਰਾ ਵਿਖੇ ਮਨਾਇਆ ਜਾ ਰਿਹਾ ਹੈ ‘ਵਰਲਡ ਓਰਲ ਹੈਲਥ ਹਫ਼ਤਾ’