ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਇੱਕ ਆਮ ਵਰਕਰ ਦੀ ਤਰ੍ਹਾਂ ਬਸਪਾ ਦੇ ਮਿਸ਼ਨਰੀ ਵਰਕਰਾਂ ਨੂੰ ਪੂਰੇ ਪੰਜਾਬ ਵਿੱਚ ਐਮ ਸੀ ਜਿਤਾਉਣ ਲਈ ਜ਼ੋਰ ਲਗਾਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਐਮ ਸੀ ਦੀ ਚੋਣ ਲੜ੍ਹਨ ਲਈ ਗਲੀਆਂ ਨਾਲੀਆਂ ਅਤੇ ਸੀਵਰੇਜ ਅਤੇ ਪਾਣੀ ਦੀਆਂ ਮੇਨ ਸਮੱਸਿਆਵਾਂ ਹੁੰਦੀਆਂ ਹਨ।ਪਰ ਸਾਡੀ ਪਾਰਟੀ ਕੋਲ ਵਿਦਿਆ ਕ੍ਰਾਂਤੀ ਕਰਨ ਦੀ ਲੋੜ ਹੈ ਅਤੇ ਸਾਨੂੰ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਵੀ ਲੜਨਾ ਪੈਣਾ ਹੈ, ਤਾਂ ਕਿ ਬਸਪਾ ਘੱਟ ਘੱਟ ਪੰਜਾਬ ਨੂੰ ਤਾਂ ਸੋਨੇ ਦੀ ਚਿੜੀਆਂ ਬਣਾਂ ਸਕੇਂ। ਇਸ ਲਈ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇੱਕ ਵਾਰ ਬਸਪਾ ਨੂੰ ਮੌਕਾ ਦਿਓ ਤਾਂ ਅਸੀਂ ਤੁਹਾਨੂੰ ਕੰਮ ਕਰ ਕੇ ਦਿਖਾਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly