ਰਾਜਧਾਨੀ ਕੀਵ ਤੋਂ ਰੂਸੀ ਫ਼ੌਜ 25 ਕਿਲੋਮੀਟਰ ਦੂਰ, ਯੂਕਰੇਨੀ ਸ਼ਰਨਾਰਥੀਆਂ ’ਤੇ ਗੋਲੀਬਾਰੀ ’ਚ ਬੱਚੇ ਸਣੇ 7 ਮੌਤਾਂ

ਮਾਰੀਉਪੋਲ (ਸਮਾਜ ਵੀਕਲੀ):  ਰੂਸ ਨੇ ਯੂਕਰੇਨ ਦੇ ਸਾਰੇ ਸ਼ਹਿਰਾਂ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਦੱਖਣ ਵਿੱਚ ਮਾਰੀਉਪੋਲ ਤੇ ਰਾਜਧਾਨੀ ਕੀਵ ਦੇ ਬਾਹਰੀ ਹਿੱਸੇ ਵਿੱਚ ਗੋਲੀਬਾਰੀ ਕੀਤੀ ਹੈ। ਹਮਲ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕ ਫਸ ਗੲੇ ਹਨ। ਸੂਤਰਾਂ ਮੁਤਾਬਕ ਰੂਸੀ ਫੌਜ ਰਾਜਧਾਨੀ ਕੀਵ ਤੋਂ ਸਿਰਫ਼ 25 ਕਿਲੋਮੀਟਰ ਦੂਰ  ਹੈ। ਸ਼ਰਨਾਰਥੀਆਂ ਦੇ ਕਾਫਲੇ ’ਤੇ ਰੂਸੀ ਗੋਲਾਬਾਰੀ ਵਿੱਚ ਇੱਕ ਬੱਚੇ ਸਮੇਤ ਸੱਤ ਯੂਕਰੇਨੀਆਂ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਇਸ ਕਾਫਲੇ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਸੱਤ ਲੋਕ ਰਾਜਧਾਨੀ ਕੀਵ ਤੋਂ 20 ਕਿਲੋਮੀਟਰ ਉੱਤਰ-ਪੂਰਬ ਵਿਚ ਪੇਰੇਮੋਹਾ ਪਿੰਡ ਤੋਂ ਆਪਣੀ ਜਾਨ ਬਚਾ ਕੇ ਭੱਜ ਰਹੇ ਸੈਂਕੜੇ ਲੋਕਾਂ ਦੇ ਕਾਫਲੇ ਵਿਚ ਸ਼ਾਮਲ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਨੇਤਾਵਾਂ ਨੇ ਬਜਟ ਸੈਸ਼ਨ ਲਈ ਰਣਨੀਤੀ ਤਿਆਰ ਕੀਤੀ
Next articleਦਿੱਲੀ ਪੁਲੀਸ ਅਧਿਕਾਰੀ ਦੀ ਕਾਰ ਨੂੰ ਲੈਂਡ ਰੋਵਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਪੇਟੀਐੱਮ ਦਾ ਸੀਈਓ ਗ੍ਰਿਫ਼ਤਰ