ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਕਰਾਂਗੇ: ਰੂਸ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਨਾਗਰਿਕਾਂ ਨੂੰ ਪੂਰਬੀ ਯੂਰੋਪੀ ਮੁਲਕ ਰਸਤੇ ਕੱਢਣ ਲਈ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਦਰਮਿਆਨ ਰੂਸੀ ਕੂਟਨੀਤਕ ਸਰੋਤਾਂ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਸ਼ਾਂਤ ਅਤੇ ਜਿੱਥੇ ਹਨ ਉਥੇ ਰਹਿਣ। ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਯੂਕਰੇਨ ਵਿੱਚ ਜਾਰੀ ਫੌਜੀ ਕਾਰਵਾਈ ਤੋਂ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਰੂਸੀ ਕੂੂਟਨੀਤਕ ਸੂਤਰ ਨੇ ਕਿਹਾ, ‘‘ਭਾਰਤੀ ਨਾਗਰਿਕ ਸ਼ਾਂਤ ਰਹਿਣ ਤੇ ਦਹਿਸ਼ਤ ਵਿੱਚ ਨਾ ਆਉਣ। ਉਹ ਜਿੱਥੇ ਹਨ, ਉਥੇ ਹੀ ਰਹਿਣ।’’ ਪੂਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਫ਼ਿਕਰ ਜ਼ਾਹਰ ਕੀਤੇ ਸਨ। ਪੂਤਿਨ ਨੇ ਸ੍ਰੀ ਮੋਦੀ ਨੂੰ ਇਸ ਸਬੰਧੀ  ‘ਲੋੜੀਂਦੀਆਂ ਹਦਾਇਤਾਂ ਦੇਣ’ ਦਾ ਭਰੋਸਾ ਦਿੱਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਸੰਕਟ: ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਅਤੇ ਹੰਗਰੀ ਰਸਤੇ ਕੱਢਣ ਦੀ ਤਿਆਰੀ
Next articleਯੂਪੀ ਚੋਣਾਂ ਦੇ ਪੰਜਵੇਂ ਗੇੜ ਲਈ ਪ੍ਰਚਾਰ ਬੰਦ