ਜਲੰਧਰ, ਅੱਪਰਾ, ਸਮਾਜ ਵੀਕਲੀ-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸਾਂਈ ਸ਼ੌਕਤ ਅਲੀ ਸਾਬਰੀ ਗੱਦੀਨਸ਼ੀਨ ਡੇਰਾ ਸਾਂਈ ਹਸਤ ਵਲੀ ਸ਼ਾਹ ਜੀ ਥਲਾ ਤੇ ਪੀਸ ਅੰਬੇਸਡਰ ਨੇ ਕਿਹਾ ਕਿ ਰੂਸ ਤੇ ਯੂਕ੍ਰੇਨ ਨੂੰ ਯੁੱਧ ਕਰਨ ਦੀ ਬਜਾਏ ਸ਼ਾਂਤੀ ਦੇ ਨਾਲ ਮਸਲੇ ਦਾ ਹਲ ਕਰਨਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਅਮਨ ਤੇ ਸ਼ਾਂਤੀ ਹੀ ਸਾਰਿਆ ਮਸਲਿਆਂ ਦਾ ਹਲ ਤੇ ਇਸ ਲਈ ਬੈਠ ਕੇ ਇਸ ਮਸਲੇ ’ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਯੁੱਧ ਦੇ ਨਾਲ ਭਾਰੀ ਤਬਾਹੀ ਮਚੇਗੀ।
ਸੋਸ਼ਲ ਮੀਡੀਆ ’ਤੇ ਘਰ ਛੱਡ ਕੇ ਛੋਟੇ ਨੰਨੇ ਬੱਚਿਆਂ ਦੀਆਂ ਭਾਵੁਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲੀ ਕੀ ਸੌਗਾਤ ਦੇ ਰਹੇ ਹਾਂ। ਉਨਾਂ ਅੱਗੇ ਕਿਹਾ ਕਿ ਮੈਸੰਜਰ ਆਫ ਪੀਸ ਸੰਸੰਥਾ ਪੂਰੇ ਵਿਸ਼ਵ ’ਚ ਅਮਨ ਤੇ ਸ਼ਾਂਤੀ ਦੀ ਕਾਮਨਾ ਕਰਦੀ ਹੈ ਤੇ ਇਸ ਲਈ ਮੈਸੰਜਰ ਆਫ ਪੀਸ ਸੰਸੰਥਾ ਇਸ ਦੇ ਲੀ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਰਲ ਮਿਲ ਕੇ ਰਹਿ ਸਕਣ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly