ਚੰਡੀਗੜ੍ਹ (ਸਮਾਜ ਵੀਕਲੀ): ਰੂਸ ਨੇ ਭਾਰਤ ਨੂੰ ਆਧੁਨਿਕ ‘ਬ੍ਰਹਮਾਸਤਰ’ ਵਜੋਂ ਮਸ਼ਹੂਰ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕੋਆਪਰੇਸ਼ਨ ਦੇ ਡਾਇਰੈਕਟਰ ਦਮਿੱਤਰੀ ਸ਼ੁਗਾਏਵ ਨੇ ਦੁਬਈ ਏਅਰ ਸ਼ੋਅ ਵਿੱਚ ਇਸ ਗੱਲ ਦਾ ਐਲਾਨ ਕੀਤਾ। ਸ਼ੁਗਾਏਵ ਨੇ ਕਿਹਾ ਕਿ ਭਾਰਤ ਨੂੰ ਐੱਸ-400 ਪ੍ਰਣਾਲੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਹ ਸਮੇਂ ‘ਤੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਜੇ ਭਾਰਤ ਇਸ ਸਭ ਤੋਂ ਆਧੁਨਿਕ ਰੂਸੀ ਰੱਖਿਆ ਪ੍ਰਣਾਲੀ ਲੈਂਦਾ ਹੈ ਤਾਂ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly