ਕੀਵ (ਸਮਾਜ ਵੀਕਲੀ): ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਜੰਗ ਦੇ ਖਾਤਮੇ ਲਈ ਰੂਸ ਨੂੰ ਫੌਰੀ ਕਿਸੇ ਸਮਝੌਤੇ ’ਤੇ ਪੁੱਜਣਾ ਹੋਵੇਗਾ। ਰਾਜਧਾਨੀ ਕੀਵ ਦੇ ਬਾਹਰ ਬੂਚਾ ਕਸਬੇ ਦੀ ਫੇਰੀ ਦੌਰਾਨ ਯੂਕਰੇਨੀ ਸਦਰ ਨੇ ਕਿਹਾ ਕਿ (ਰੂਸੀ ਫੌਜ ਵੱਲੋਂ ਕੀਤੇ) ਜ਼ੁਲਮਾਂ ਦੇ ਸਬੂਤਾਂ ਨੇ ਰੂਸ ਨਾਲ ਸੰਵਾਦ ਦੇ ਅਮਲ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ, ‘‘ਜਦੋਂ ਤੁਸੀਂ ਉਨ੍ਹਾਂ ਵੱਲੋਂ ਕੀਤੇ ਜ਼ੁਲਮਾਂ ਨੂੰ ਦੇਖਦੇ ਹੋ ਤਾਂ ਕਿਸੇ ਸਮਝੌਤੇ ’ਤੇ ਪੁੱਜਣਾ ਮੁਸ਼ਕਲ ਹੋ ਜਾਂਦਾ ਹੈ।’’ ਇਸ ਤੋਂ ਪਹਿਲਾਂ ਯੂੁਕਰੇਨੀ ਸਦਰ ਨੇ ਕਿਹਾ ਸੀ ਕਿ ਉਹ ਕੌਮਾਂਤਰੀ ਤਫ਼ਤੀਸ਼ਕਾਰਾਂ ਦੀ ਸ਼ਮੂਲੀਅਤ ਨਾਲ ਰੂਸੀ ਫੌਜਾਂ ਵੱਲੋਂ ਆਮ ਲੋਕਾਂ ’ਤੇ ਕੀਤੇ ਜ਼ੁਲਮਾਂ ਦੀ ਜਾਂਚ ਕਰਵਾਏਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly