ਐਡੀਲੇਡ (ਸਮਾਜ ਵੀਕਲੀ): ਆਸਟਰੇਲੀਅਨ ਸੰਸਦ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਭਾਵੁਕ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨਾ ਸਿਰਫ ਉਨ੍ਹਾਂ ਲਈ ਬਲਕਿ ਆਸਟਰੇਲੀਆ ਲਈ ਵੀ ਓਨਾ ਹੀ ਵੱਡਾ ਖ਼ਤਰਾ ਹੈ। ਆਸਟਰੇਲੀਆ ਦੀ ਗੱਲ ਕਰਦਿਆਂ ਜ਼ੇਲੈਂਸਕੀ ਨੇ ਰੂਸ ਦੀ ਹਮਾਇਤ ਵਾਲੇ ਬਾਗ਼ੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ 2014 ਵਿੱਚ ਪੂਰਬੀ ਯੂਰੋਪ ਵਿੱਚ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐੱਮਐੱਚ 17 ਨੂੰ ਉਡਾ ਦਿੱਤਾ ਸੀ, ਜਿਸ ਵਿੱਚ 38 ਆਸਟਰੇਲਿਆਈ ਨਾਗਰਿਕਾਂ ਸਣੇ 300 ਵਿਅਕਤੀ ਮੌਜੂਦ ਸਨ। ਯੂਕਰੇਨੀ ਸਦਰ ਨੇ ਕਿਹਾ, ‘‘ਰੂਸ ਤੁਹਾਡੇ ਮੁਲਕ ਤੇ ਤੁਹਾਡੇ ਲੋਕਾਂ ਲਈ ਵੀ ਖ਼ਤਰਾ ਹੈ।’’ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਵਿਸ਼ਵ ਨੇ 2014 ਵਿੱਚ ਯੂਕਰੇਨ ਨੂੰ ਸਜ਼ਾ ਦਿੱਤੀ ਹੁੰਦੀ ਤਾਂ 2022 ਵਿੱਚ ਉਹ ਹਮਲਾ ਕਰਨ ਦੀ ਹਿਮਾਕਤ ਨਹੀਂ ਕਰਦਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly