ਰੂਸ ਨੇ ਮਾਸਕੋ ’ਤੇ ਯੂਕਰੇਨੀ ਡਰੋਨ ਹਮਲਾ ਨਾਕਾਮ ਕੀਤਾ

ਮਾਸਕੋ (ਸਮਾਜ ਵੀਕਲੀ) : ਰੂਸੀ ਹਵਾਈ ਫੌਜ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਮਾਸਕੋ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਾਰਨ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਸੀ। ਨਿੱਜੀ ਬਲ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਰੂਸ ਖ਼ਿਲਾਫ਼ ਬਾਗ਼ੀ ਰੁਖ਼ ਦਿਖਾਉਣ ਦੇ ਲਗਪਗ 11 ਦਿਨ ਮਗਰੋਂ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਖੇਤਰ ’ਤੇ ਹਮਲੇ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਦੇ ਬਾਹਰੀ ਇਲਾਕੇ ਵਿੱਚ ਪੰਜ ਵਿੱਚੋਂ ਚਾਰ ਡਰੋਨ ਨਸ਼ਟ ਕਰ ਦਿੱਤੇ ਗਏ, ਜਦਕਿ ਇੱਕ ਡਰੋਨ ਨੂੰ ਤਕਨੀਕੀ ਮਦਦ ਨਾਲ ਨਕਾਰਾ ਕੀਤਾ ਗਿਆ।

ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਡਰੋਨ ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੁਕੋਵੋ ਹਵਾਈ ਅੱਡੇ ’ਤੇ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਅਤੇ ਉਡਾਣਾਂ ਨੂੰ ਦੋ ਹੋਰ ਹਵਾਈ ਅੱਡਿਆਂ ਵੱਲ ਮੋੜਨਾ ਪਿਆ। ਨੁਕੋਵੋਂ ਮਾਸਕੋ ਤੋਂ ਲਗਪਗ 15 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਸਥਿਤ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹਾਲੀ: ਵਿਜੀਲੈਂਸ ਨੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਫਾਰਮ ਹਾਊਸ ਦੀ ਪੈਮਾਇਸ਼ ਕੀਤੀ
Next articleਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਕੇਸ ਸੁਣਵਾਈ ਯੋਗ ਨਹੀਂ: ਹਾੲੀ ਕੋਰਟ