ਪੇਂਡੂ ਮਜਦੂਰ ਯੂਨੀਅਨ ਵਲੋਂ 19 ਤੋਂ 26 ਅਗਸਤ ਦੇ ਬਲਾਕ ਪੱਧਰੀ ਧਰਨੇ ਲਈ ਧਰਮਕੋਟ ‘ਚ ਮੀਟਿੰਗ ਕੀਤੀ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋੰ 19 ਤੋੰ 26 ਅਗਸਤ ਦੇ ਸੂਬਾ ਪੱਧਰੀ ਸੱਦੇ ਤਹਿਤ ਬਲਾਕ ਪੱਧਰੀ ਧਰਨੇ ਸੰਬੰਧੀ ਪਿੰਡ ਧਰਮਕੋਟ ਵਿੱਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਦੇ ਯੂਥ ਵਿੰਗ ਦੇ ਸੂਬਾ ਆਗੂ ਕਿਰਨਜੀਤ ਧਰਮਕੋਟ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਪਿਛਲੇ ਲੰਬੇ ਸਮੇੰ ਤੋੰ ਮਜ਼ਦੂਰਾਂ ਦੇ ਬੁਨਿਆਦੀ ਮਸਲਿਆਂ ਨੂੰ ਸਰਕਾਰ ਅੱਖੋੰ ਪਰੋਖੇ ਕਰ ਰਹੀ ਹੈ। ਉਨਾ ਕਿਹਾ ਕਿ ਸਰਕਾਰ ਵੱਲੋੰ ਮਜ਼ਦੂਰਾਂ ਨੂੰ ਆਪਣੇ ਲਾਲ ਲਕੀਰ ਦੇ ਅੰਦਰ ਆਓੁਦੇ ਮਕਾਨਾਂ ਦੀ ਹਾਲੇ ਤੱਕ ਰਜਿਸਟਰੀ ਨਹੀਂ ਦਿੱਤੀ ਗਈ। ਇਸ ਤੋੰ ਇਲਾਵਾ ਮਨਰੇਗਾ ਦਾ ਕੰਮ ਪੂਰਾ ਸਾਲ ਦੇਣ ਵਾਸਤੇ ਅਤੇ ਮਜ਼ਦੂਰਾਂ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ ਤੇ ਬਿਨਾਂ ਸ਼ਰਤ ਮਾਈਕਰੋ ਫ਼ਾਈਨਾਸ ਕੰਪਨੀਆਂ ਤੋੰ ਇਲਾਵਾ ਬਾਕੀ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਲੈੰਡ ਸੀਲਿੰਗ ਐਕਟ 1972 ਨੂੰ ਲਾਗੂ ਕਰਨ ਦੀ ਗੱਲ ਵੀ ਆਖੀ ਗਈ। ਇਸ ਮੌਕੇ ਇਲਾਕਾ ਆਗੂ ਲਾਡੀ ਕੋਟ ਰਾਂਝਾ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ, ਕਿ ਸਰਕਾਰ ਹਰ ਮਜ਼ਦੂਰ ਨੂੰ 5-5 ਮਰਲੇ ਦੇ ਪਲਾਟ ਦੇਵੇ ਅਤੇ ਮਜ਼ਦੂਰਾਂ ਦੇ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਗਰਾਂਟ ਵੀ ਜਾਰੀ ਕਰੇ। ਇਸ ਮੌਕੇ ਕਮਲੇਸ਼ ਰਾਣੀ, ਕਾਂਤਾ ਰਾਣੀ, ਕਰਿਸ਼ਨਾ ਰਾਣੀ, ਛਿੰਦੋ, ਨਿਰਮਲ ਕੌਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੱਖੜੀ ਵਾਲੇ ਦਿਨ ਸਵੇਰੇ 11 ਵਜ੍ਹੇ ਖੁੱਲ੍ਹਣਗੇ ਜ਼ਿਲ੍ਹੇ ਦੇ ਸੇਵਾ ਕੇਂਦਰ 
Next articleਸੇਂਟ ਜੋਸਫ਼ ਕਾਨਵੈਂਟ ਸਕੂਲ ਵਿਖੇ ਮਨਾਇਆ “ਅਜਾਦੀ ਦਿਵਸ” ਸਕੂਲ ਦੇ ਛੋਟੇ ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ