ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਹਲਕਾ ਰੂਪਨਗਰ ਦੇ ਬਹੁਜਨ ਸਮਾਜ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਮਾਸਟਰ ਰਾਮਪਾਲ ਅਬਿਆਣਾ ਵਲੋਂ ਜਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਜੀ ਅਤੇ ਸਮੂਹ ਪ੍ਰਸਾਸ਼ਨ ਵਲੋਂ ਹੜਾ ਦੀ ਮਾਰ ਝੱਲ ਰਹੇ ਰੂਪਨਗਰ ਵਾਸੀਆਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਐਮ ਐਲ ਏ ਸ੍ਰੀ ਦਿਨੇਸ਼ ਚੱਢਾ ਐਮ ਐਲ ਏ ਸ੍ਰੀ ਚਰਨਜੀਤ ਸਿੰਘ ਜੀ ਵੀ ਆਪਣੇ ਆਪਣੇ ਹਲਕਿਆਂ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਵਿਚਰਦੇ ਨਜਰ ਆ ਰਹੇ ਹਨ।ਕਿਉਂਕਿ ਵਕਤ ਪੈਣ ਤੇ ਲੋਕਾਂ ਨਾਲ ਖੜਨ ਵਾਲੇ ਨੇਤਾ ਹੀ ਅਸਲੀ ਨੇਤਾ ਹੁੰਦੇ ਹਨ।ਉਹਨਾਂ ਦੇ ਨਾਲ ਮਾਸਟਰ ਮੋਹਨ ਸਿੰਘ ਨੌਧੇਮਾਜਰਾ ਸ਼ਿੰਗਾਰਾ ਸਿੰਘ ਬਰਾਰੀ ਮਾਸਟਰ ਗੁਰਚਰਨ ਸਿੰਘ ਖਟਾਣਾ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਜਗਤਾਰ ਸਿੰਘ ਅਬਿਆਣਾ ਜਗਤਾਰ ਸਿੰਘ ਟਿੱਬਾ ਟੱਪਰੀਆਂ ਆਗੂਆਂ ਨੇ ਹਿੱਸਾ ਲਿਆ । ਆਪਣੇ ਆਪਣੇ ਵਿਚਾਰ ਦੱਸੇ ਤੇ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਬਾਰੇ ਵੀ ਚਰਚਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



