ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਯੋਧਾਂ ਰਿਕਾਰਡਸ ਅਤੇ ਅੰਤਰ ਰਾਸ਼ਟਰੀ ਇਨਕਲਾਬੀ ਮੰਚ ਵਲੋਂ ਪ੍ਰਸਿੱਧ ਸੰਗੀਤਕ ਹਸਤੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੁਪਿੰਦਰ ਜੋਧਾਂ ਜਪਾਨ ਆਪਣੇ ਨਵੇਂ ਸਿੰਗਲ ਟ੍ਰੈਕ “ਡੁੱਲ੍ਹ ਗਏ ਬੇਰ” ਨਾਲ ਸੰਗੀਤਕ ਹਾਜਰੀ ਦੇਣ ਜਾ ਰਿਹਾ ਹੈ। ਜਿਸ ਦਾ ਪੋਸਟਰ ਉਨ੍ਹਾਂ ਵਲੋਂ ਰੋਜ਼ਾਨਾ ਪ੍ਰਕਾਸ਼ਿਤ ਕੀਤੇ ਜਾ ਰਹੇ ਨਿਊਜ਼ ਬੁਲੇਟਿਨ “ਬੋਲ ਪਰਦੇਸਾਂ ਦੇ” ਜਰੀਏ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਅਤੇ ਇਸ ਟ੍ਰੈਕ ਨੂੰ ਸਭ ਸਰੋਤਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਪ੍ਰਮੋਟ ਸਪੋਰਟ ਕਰਨ ਲਈ ਵੀ ਕਿਹਾ ।ਜਿਸ ਵਿੱਚ ਰੁਪਿੰਦਰ ਜੋਧਾਂ ਜਪਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਫਸਲਾਂ, ਨਸਲਾਂ ਅਕਲਾਂ ਨੂੰ ਬਚਾਉਣ ਦਾ ਸੰਦੇਸ਼ “ਡੁੱਲ੍ਹ ਗਏ ਬੇਰ” ਟਾਈਟਲ ਹੇਠ ਦਿੱਤਾ ਹੈ। ਇਸ ਟ੍ਰੈਕ ਦਾ ਮਿਊਜਿਕ ਅਤੇ ਫਿਲਮਾਂਕਣ ਅਵਤਾਰ ਧੀਮਾਨ ਨੇ ਕੀਤਾ ਹੈ। ਵਿਸ਼ੇਸ਼ ਧੰਨਵਾਦ ਸ਼ਿੰਦਾ ਰਾਏਕੋਟੀ ਦਾ ਪੋਸਟਰ ਵਿਚ ਰੁਪਿੰਦਰ ਜੋਧਾਂ ਜਪਾਨ ਵਲੋਂ ਕੀਤਾ ਗਿਆ ਹੈ । ਇਸ ਟ੍ਰੈਕ ਨੂੰ ਆਵਾਜ਼, ਲਿਖਣ ਦੀ ਕਲਾ ਤੋਂ ਇਲਾਵਾ ਇਸ ਦੇ ਪ੍ਰੋਡਿਊਸਰ ਰੁਪਿੰਦਰ ਜੋਧਾਂ ਜਪਾਨ ਹੀ ਹਨ। ਜਿਕਰਯੋਗ ਹੈ ਕਿ ਹਾਲੇ ਡੁੱਲੇ੍ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ ਚੁੱਕ ਕੇ ਝੋਲੀ ਦੇ ਵਿੱਚ ਪਾਈਏ, ਕਹਾਵਤ ਪੰਜਾਬੀਆਂ ਦੇ ਖੁੱਲ੍ਹੇ ਡੁੱਲ੍ਹੇ ਸੁਭਾਅ ਨੂੰ ਰੂਪਮਾਨ ਕਰਦੀ ਹੈ ਅਤੇ ਇਹ ਕਹਾਵਤ ਉਸ ਹਰ ਚੀਜ਼ ਦੀ ਕਦਰ ਕਰਨ ਲਈ ਪ੍ਰੇਰਿਤ ਵੀ ਕਰਦੀ ਹੈ, ਜਿਸ ਤੋਂ ਅਸੀਂ ਨਾਵਾਕਿਫ ਹੁੰਦੇ ਹਾਂ। ਰੁਪਿੰਦਰ ਜੋਧਾਂ ਜਪਾਨ ਦੀਆਂ ਸੰਗੀਤ ਖੇਤਰ ਵਿੱਚ ਸੇਵਾਵਾਂ ਸਲਾਹੁਣ ਯੋਗ ਹਨ, ਜੋ ਨਵੇਂ ਉਭਰ ਰਹੇ ਲੇਖਕਾਂ, ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ, ਫਨਕਾਰਾਂ ਤੇ ਪੱਤਰਕਾਰਾਂ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly