ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਸੌਗ ‘ਧੀ ਪੰਜਾਬ ਦੀ’ ਬਹੁਤ ਜਲਦੀ ਹੋਵੇਗਾ ਰਿਲੀਜ਼

ਸਰੀ /ਵੈਨਕੁਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪੰਜਾਬੀ ਲੋਕ ਗਾਇਕ ਗੁਰਮੀਤ ਫੌਜੀ ਦਾ ਗਾਇਆ ਨਿਊ ਸਿੰਗਲ ਟ੍ਰੈਕ ” ਧੀ ਪੰਜਾਬ ਦੀ” ਬਹੁਤ ਜਲਦੀ ਜੋਧਾਂ ਰਿਕਾਰਡਜ ਅਤੇ ਅੰਤਰਰਾਸ਼ਟਰੀ ਇਨਕਲਾਬੀ ਮੰਚ ਵਲੋਂ ਰਿਲੀਜ ਕੀਤਾ ਜਾ ਰਿਹਾ ਹੈ। ਪ੍ਰਸਿੱਧ ਲੇਖਕ ਮੱਖਣ ਮਿੱਤਲ ਸਹਿਣੇ ਵਾਲੇ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਪੰਜਾਬ ਦੇ ਨਾਮਵਾਰ ਸੰਗੀਤਕਾਰ ਅਵਤਾਰ ਧੀਮਾਨ ਜੀ ਵਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਦੇ ਰਚੇਤਾ ਪ੍ਰਸਿੱਧ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਹਨ। ਉਹਨਾਂ ਕਿਹਾ ਕਿ ਸਮਾਜਿਕ ਪ੍ਰੀਵਾਰਿਕ ਟੈਲੀਫਿਲਮ “ਧੀ ਦਾ ਜਿਗਰਾ” ਦੇ ਤੀਜੇ ਭਾਗ ਵਿੱਚ ਇਹੇ ਗੀਤ ਇਸ ਫਿਲਮ ਦੀ ਐਕਟਰੈਸ ਪ੍ਰੀਆ ਚੌਹਾਨ ਤੇ ਫਿਲਮਾਇਆ ਜਾਵੇਗਾ। ਯਾਦ ਰਹੇ, ਧੀ ਦਾ ਜਿਗਰਾ ਦੇ ਪਹਿਲਾ ਅਤੇ ਦੂਜਾ ਭਾਗ ਪਹਿਲਾ ਹੀ ਜੋਧਾਂ ਰਿਕਾਰਡਜ ਦੁਆਰਾ ਆ ਚੁੱਕੇ ਹਨ। ਜਿੰਨਾਂ ਸੋਹਣਾ ਇਹ ਗੀਤ ਲਿਖਿਆ ਗਿਆ ਹੈ, ਓਨਾ ਹੀ ਵਧੀਆ ਢੰਗ ਨਾਲ ਗਾਇਕ ਗੁਰਮੀਤ ਫੌਜੀ ਵਲੋਂ ਗਾ ਕੇ ਨਿਭਾਇਆ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleTestament of Human Experiences: ‘Contemporary Global Fiction’
Next articleਮਨਜੀਤ ਸਿੰਘ ਠੋਣਾ ਬੇਲਾ ਕਾਲਜ ਵੱਲੋਂ ਬੈਸਟ ਅਥਲੀਟ ਵਜੋਂ ਸਨਮਾਨਿਤ