(ਸਮਾਜ ਵੀਕਲੀ)
ਰਾਤੀ ਸੀ ਇੱਕ ਸੁਪਨਾ ਆਇਆ।
ਸੁਪਨੇ ਵਿੱਚ ਸੱਜਣਾਂ ਨੂੰ ਪਾਇਆ।
ਕੰਮ ਕੋਈ ਨਾ ਬਣਿਆ ਮਿੱਤਰੋ,
ਮੱਥਾ ਪੱਥਰਾਂ ਸੰਗ ਘਸਾਇਆ।
ਸਰਹੱਦਾਂ ਤੇ ਬੈਠਾ ਤਣਿਆ,
ਵੇਖੋ ਸ਼ੀਹਣੀ ਮਾਂ ਦਾ ਜਾਇਆ।
ਜੋਤਿਸ਼ੀ ਬਾਬੇ ਚੂੰਢ ਕੇ ਖਾ ਗਏ,
ਹੱਥ ਕਦੇ ਨਾ ਲੱਗੀ ਮਾਇਆ।
ਰੁੱਖ,ਹਵਾ ਤੇ ਧਰਤ ਬਚਾ ਲਉ,
ਕੁਦਰਤ ਦਾ ਨੇ ਏਹ ਸਰਮਾਇਆ।
ਦਸ਼ਮ ਪਿਤਾ ਜੀ ਕਲ਼ਗੀਆਂ ਵਾਲੇ,
ਸੋਹਣਾ ਸਿੱਖੀ ਪੰਥ ਚਲਾਇਆ।
ਕੀਤੀ ਮਿਹਨਤ ਡੱਟ ਕੇ ‘ਬੁਜਰਕ’,
ਤਾਂਹੀਉਂ ਘਰ ਦੀ ਪਲਟੀ ਕਾਇਆ।
ਹਰਮੇਲ ਸਿੰਘ ਧੀਮਾਨ
ਮੌਬਾ ਨੰ:94175-97204
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly