HOME ਸੱਤਾਧਾਰੀ ਪਾਰਟੀਆਂ ਲੋਕਾਂ ‘ਤੇ ਅਹਿਸਾਨ ਕਰਨ ਦੀ ਬਜਾਏ ਲੋਕ ਭਲਾਈ ਨੂੰ ਆਪਣੀ...

ਸੱਤਾਧਾਰੀ ਪਾਰਟੀਆਂ ਲੋਕਾਂ ‘ਤੇ ਅਹਿਸਾਨ ਕਰਨ ਦੀ ਬਜਾਏ ਲੋਕ ਭਲਾਈ ਨੂੰ ਆਪਣੀ ਡਿਊਟੀ ਸਮਝਣ- ਨਿਰਮਲ ਦੋਸਤ

1

 ਸਮਾਜ ‘ਚ ਆਰਥਿਕ ਪਾੜ੍ਹਾ ਚਿੰਤਾ ਦਾ ਵਿਸ਼ਾ 

ਰਾਏਕੋਟ  (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) “ਦੇਸ਼ ਦੇ ਲੋਕ ਸਿਆਸੀ ਪਾਰਟੀਆਂ ਨੂੰ ਸਰਕਾਰ ਬਣਾ ਕੇ ਆਪਣੇ ਜੀਵਨ ਪੱਧਰ ਨੂੰ ਸੰਵਾਰਨ ਦੀ ਉਮੀਦ ਰੱਖਦੇ ਹਨ। ਕੋਈ ਵੀ ਪਾਰਟੀ ਆਪਣੇ ਹੱਥ ਸੱਤਾ ਦੀ ਚਾਬੀ ਆਉਣ ਉਪਰੰਤ ਕੋਈ ਵੀ ਲੋਕ ਭਲਾਈ ਸਕੀਮ ਚਲਾਉਂਦੀ ਹੈ ਤਾਂ ਉਹ ਲੋਕਾਂ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਇੱਕ ਤਰ੍ਹਾਂ ਨਾਲ ਅਹਿਸਾਨ ਕਰਨ ਲੱਗ ਪੈਂਦੀ ਹੈ।ਜੋ ਕਿ ਬਹੁਤ ਹੀ ਘਟੀਆਂ ਕਿਸਮ ਦਾ ਰੁਝਾਨ ਹੈ।” ਇਹ ਵਿਚਾਰ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਦੋਸਤ(ਰਾਏਕੋਟ)ਨੇ  ਪ੍ਰਗਟ ਕੀਤੇ।ਨਿਰਮਲ ਦੋਸਤ ਨੇ ਕਿਹਾ ਕਿ ਲੋਕ ਸਰਕਾਰਾਂ ਕੋਲੋਂ ਆਪਣੇ ਹੱਕ ਮੰਗ ਸਕਦੇ ਹਨ, ਕਿਉਂ ਕਿ ਇਹ ਲੋਕਾਂ ਦਾ ਇਹ ਅਧਿਕਾਰ ਹੈ। ਉਨਾਂ ਅੱਗੇ ਕਿਹਾ ਕਿ ਅੱਜ ਸਰਮਾਏਦਾਰ ਦਿਨੋ-ਦਿਨ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਦਿਨੋ-ਦਿਨ ਹੋਰ ਗਰੀਬ ਹੋ ਰਿਹਾ ਹੈ।ਜੋ ਕਿ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮਾਜ ‘ਚ ਵਧ ਰਹੇ ਆਰਥਿਕ ਪਾੜ੍ਹੇ ਨੂੰ ਖਤਮ ਕਰਨ ਲਈ ਲੋੜੀਂਦੀਆਂ ਚਿਰ ਸਥਾਈ ਸਕੀਮਾਂ ਚਲਾਈਆਂ ਜਾਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਲਾਨਾ ਖੇਡ ਮੇਲਾ 2026 ਦਾ ਆਯੋਜਨ
Next articleਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਸੱਭਿਆਚਾਰਕ ਮੇਲੇ ਲੱਗਣੋਂ ਹਟ ਗਏ ਸਨ, ਹੁਣ ‘ਰੰਗਲੇ ਪੰਜਾਬ’ ਦੇ ਰੰਗ ਦਿਸਣ ਲੱਗੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ