(ਸਮਾਜ ਵੀਕਲੀ)
ਅੌਹ ਵੀ ਥੋਨੂੰ ਮੁਫ਼ਤ ਦਿਆਂਗੇ ,
ਆਹ ਵੀ ਥੋਨੂੰ ਮੁਫ਼ਤ ਦਿਆਂਗੇ ।
ਪੱਕੀ ਪਕਾਈ ਰੋਟੀ ਦਿਆਂਗੇ ,
ਚਾਹ ਵੀ ਥੋਨੂੰ ਮੁਫ਼ਤ ਦਿਆਂਗੇ ।
ਦੋ ਮੰਜ਼ਿਲਾ ਘਰ ਰਹਿਣ ਵਾਸਤੇ ,
ਪਹਿਨਣ ਦੇ ਲਈ ਕੱਪੜਾ ਲੱਤਾ ;
ਦੁੱਧ ਪੀਣ ਲਈ ਮੱਝ ਲਵੇਰੀ ,
ਘਾਹ ਵੀ ਥੋਨੂੰ ਮੁਫ਼ਤ ਦਿਆਂਗੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly