(ਸਮਾਜ ਵੀਕਲੀ)
ਗਏ ਖਿਡਾਰੀ ਮੈਡਲ ਮੋੜਨ ,
ਪੁਲਸ ਵਾਲ਼ਿਆਂ ਢਾਹ ਕੇ ਕੁੱਟੇ ।
ਫੇਰ ਕਦੇ ਨਾ ਮੁੜ ਕੇ ਆਵਣ ,
ਇਸ ਲਈ ਲੰਮੇਂ ਪਾ ਕੇ ਕੁੱਟੇ ।
ਮੁੱਖ ਮੰਤਰੀ ਭਾਵੇੰ ਹੈ ਸੌਰੀ ,
ਕਹਿਣ ਲਈ ਮਜ਼ਬੂਰ ਹੋ ਗਿਆ ;
ਪਹਿਲੀ ਦਫ਼ਾ ‘ਨੀਂ ਕਈ ਵਾਰੀ ਨੇ ,
ਚੁੰਨੀਆਂ ਤੇ ਪੱਗਾਂ ਲਾਹ ਕੇ ਕੁੱਟੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly